ਪ੍ਰਵਾਸੀ ਦੀ ਕੰਮ ਦੌਰਾਨ ਵੱਢੀ ਗਈ ਬਾਂਹ ਤੇ ਇਟਾਲੀਅਨ ਮਾਲਕ ਹਸਪਤਾਲ ਦੀ ਥਾਂ ਸੁੱਟ ਗਿਆ ਘਰ ਦੇ ਅੱਗੇ

ਰੋਮ (ਇਟਲੀ ਇਟਲੀ ਵਿੱਚ ਪ੍ਰਵਾਸੀ3ਆਂ ਨਾਲ ਕੰਮ ਦੇ ਮਾਲਕਾਂ ਵੱਲੋ ਕੀਤੇ ਜਾਂਦੇ ਸ਼ੋਸ਼ਣ ਦੀਆਂ ਖਬਰਾਂ ਨਵੀਆਂ ਨਹੀਂ ਹਨ। ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਜਿਨਾਂ ਵਿੱਚ ਇਟਾਲੀਅਨ ਮਾਲਕਾਂ ਵੱਲੋਂ ਕੱਚੇ ਪੰਜਾਬੀ ਬੰਦਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਵਾਪਰ ਚੁੱਕੀਆਂ ਹਨ ਪਰ ਬੀਤੇ ਦਿਨ ਦੱਖਣੀ ਇਟਲੀ ਦੇ ਜਿਲ੍ਹਾਂ ਲਾਤੀਨਾ ਅੰਦਰ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਰੂਹ ਕੰਬਾਊ ਘਟਨਾ ਵਾਪਰਨ ਦਾ ਸਮਾਚਾਰ ਸਾਹਮਣੇ ਆਇਆ। ਪੰਜਾਬ ਦੇ ਮੋਗਾ ਨਾਲ ਸੰਬੰਧਿਤ ਸਤਨਾਮ ਸਿੰਘ ਆਪਣੀ ਪਤਨੀ ਨਾਲ ਬਿਨਾਂ ਪੇਪਰਾਂ ਤੋਂ ਇਸ ਇਲਾਕੇ ਵਿੱਚ ਰਹਿ ਰਿਹਾ ਸੀ ਅਤੇ ਇੱਕ ਇਟਾਲੀਨ ਮਾਲਕ ਦੇ ਘਰ ਵਿੱਚ ਦੋਨੇ ਮੀਆਂ ਬੀਵੀ ਕੰਮ ਕਰਦੇ ਸਨ। ਕੰਮ ਦੌਰਾਨ ਵਾਪਰੇ ਇਕ ਹਾਦਸੇ ਵਿੱਚ ਸਤਨਾਮ ਸਿੰਘ ਦੀ ਇੱਕ ਬਾਂਹ ਕੱਟੀ ਗਈ ਅਤੇ ਸਰੀਰ ਨਾਲੋਂ ਵੱਖ ਹੋ ਗਈ। ਉਸ ਨਿਰਦਈ ਇਟਾਲੀਅਨ ਮਾਲਕ ਨੇ ਬਜਾਏ ਇਸ ਦੇ ਕੇ ਸਤਨਾਮ ਸਿੰਘ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਂਦਾ,ਉਸ ਨੇ ਸਤਨਾਮ ਸਿੰਘ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਬੁਰੀ ਤਰ੍ਹਾਂ ਜ਼ਖਮੀ ਅਤੇ ਖੂਨ ਨਾਲ ਲਥਪਥ ਹਾਲਤ ਵਿੱਚ ਉਸਦੇ ਘਰ ਪਹੁੰਚਾ ਦਿੱਤਾ ਗਿਆ ਅਤੇ ਉਸ ਦੀ ਬਾਂਹ ਵੀ ਇੱਕ ਲਿਫਾਫੇ ਵਿੱਚ ਪਾ ਕੇ ਨਾਲ ਹੀ ਪਹੁੰਚਾ ਦਿੱਤੀ ਗਈ। ਸ਼ਾਇਦ ਇਟਾਲੀਅਨ ਮਾਲਕ ਦੇ ਮਨ ਵਿੱਚ ਡਰ ਸੀ ਕਿ ਸਤਨਾਮ ਸਿੰਘ ਕੋਲ ਪੱਕੇ ਪੇਪਰ ਨਾ ਹੋਣ ਕਾਰਨ ਪੁਲਿਸ ਵੱਲੋਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਉਸ ਵੇਲੇ ਨੇੜੇ ਰਹਿੰਦੇ ਪੰਜਾਬੀ ਭਾਈਚਾਰੇ ਦੇ ਵੀਰਾਂ ਵੱਲੋਂ ਐਂਬੂਲੈਂਸ ਨੂੰ ਫੋਨ ਕਰਕੇ ਮੁਢਲੀ ਸਹਾਇਤਾ ਲਈ ਬੁਲਾਇਆ ਗਿਆ ਅਤੇ ਉਸ ਤੋਂ ਤੁਰੰਤ ਬਾਅਦ ਹੀ ਹੈਲੀ ਐਂਬੂਲੈਂਸ ਰਾਹੀਂ ਸਤਨਾਮ ਸਿੰਘ ਨੂੰ ਰੋਮ ਦੇ ਇੱਕ ਵੱਡੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਅਜੇ ਵੀ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਜ਼ਦੂਰਾਂ ਦੇ ਹੱਕਾਂ ਲਈ ਕੰਮ ਕਰਦੀਆਂ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਤਨਾਮ ਸਿੰਘ ਨੂੰ ਉਸ ਦਾ ਹੱਕ ਦਿਵਾਉਣ ਅਤੇ ਇਟਾਲੀਅਨ ਮਾਲਕ ਨੂੰ ਸਜ਼ਾ ਦਵਾਉਣ ਲਈ 25 ਜੂਨ ਮੰਗਲਵਾਰ ਨੂੰ ਦੁਪਹਿਰ 3.00 ਵਜੇ ਲਾਤੀਨਾ ਵਿਖੇ ਇੱਕ ਬਹੁਤ ਹੀ ਭਾਰੀ ਇਕੱਠ ਕੀਤਾ ਜਾ ਰਿਹਾ ਹੈ।

Related posts

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?