ਪ੍ਰਿਅੰਕਾ ਗਾਂਧੀ ਨੇ ਖੁਦ ਨੂੰ ਕੀਤਾ ਆਈਸੋਲੇਟ, ਪਰਿਵਾਰ ਦਾ ਇਕ ਮੈਂਬਰ ਅਤੇ ਸਟਾਫ਼ ਕੋਰੋਨਾ ਪਾਜ਼ੇਟਿਵ

ਕਾਂਗਰਸ ਜਨਰਲ ਸਕੱਤਰ ਤੇ ਪਾਰਟੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ। (ਫੋਟੋ: ਏ ਐਨ ਆਈ)

ਲਖਨਊ – ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਇਹ ਜਾਣਕਾਰੀ ਉਨ੍ਹਾਂ ਨੇ ਸੋਮਵਾਰ ਨੂੰ ਟਵੀਟ ਕਰ ਦਿੱਤੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਅਤੇ ਉਨ੍ਹਾਂ ਦੇ ਇਕ ਕਰਮਚਾਰੀ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ । ਹਾਲਾਂਕਿ ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਹੈ ਪਰ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਆਈਸੋਲੇਟ ਰਹੋ ਅਤੇ ਕੁਝ ਦਿਨ ਬਾਅਦ ਫਿਰ ਟੈਸਟ ਕਰਵਾਓ।

Related posts

ਜਨਸੰਖਿਆ ਪਰਿਵਰਤਨ ‘ਤੇ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ

ਦੌੜਾਕ ਗੁਰਿੰਦਰਵੀਰ ਸਿੰਘ ਵਲੋਂ ਨਵਾਂ ਰਿਕਾਰਡ ਬਨਾਉਣ ‘ਤੇ ਜਲੰਧਰ ਵਿੱਚ ਜਸ਼ਨ

ਸੈਮੀਕੰਡਕਟਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨਵਾਂ ਪੋਰਟਲ ਲਾਂਚ