ਪ੍ਰਿਅੰਕਾ ਵਾਡਰਾ ਦਾ ਐਲਾਨ, ਯੂਪੀ ਚੋਣਾਂ ’ਚ 40% ਟਿਕਟ ਔਰਤਾਂ ਨੂੰ ਦੇਵੇਗੀ ਕਾਂਗਰਸ

ਲਖਨਊ – ਉੱਤਰ ਪ੍ਰਦੇਸ਼ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ 40% ਟਿਕਟ ਔਰਤਾਂ ਨੂੰ ਦੇਵੇਗੀ। ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਨੇ ਲਖਨਊ ’ਚ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। ਪ੍ਰਿਅੰਕਾ ਵਾਡਰਾ ਨੇ ਦੱਸਿਆ ਕਿ 15 ਨਵੰਬਰ ’ਤੇ ਚੋਣਾਂ ਲੜਨ ਦੀਆਂ ਇਛੁੱਕ ਔਰਤਾਂ ਅਪਲਾਈ ਕਰ ਸਕਦੀਆਂ ਹਨ। 40% ਭਾਵ ਕਰੀਬ 100 ਸੀਟਾਂ ’ਤੇ ਕਾਂਗਰਸ ਦੀਆਂ ਔਰਤਾਂ ਉਮੀਦਵਾਰ ਨਜ਼ਰ ਆਉਣਗੀਆਂ। ਪ੍ਰਿਅੰਕਾ ਵਾਡਰਾ ਨੇ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਹੋਵੇਗਾ। ਉਨ੍ਹਾਂ ਨੇ ਇਸ ਦੌਰਾਨ ਯੂਪੀ ’ਚ ਅਪਰਾਧ ਦਾ ਸ਼ਿਕਾਰ ਲੜਕੀਆਂ ਅਤੇ ਪਰਿਵਾਰਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਕਾਂਗਰਸ ਦਾ ਇਹ ਫ਼ੈਸਲਾ ਇਸ ਤਰ੍ਹਾਂ ਹੀ ਪੀੜਤਾਂ ਲਈ ਹੈ।  ਪ੍ਰਿਅੰਕਾ ਵਾਡਰਾ ਨੇ ਕਿਹਾ ਕਿ ਉਹ ਯੂਪੀ ਦੀ ਇੰਚਾਰਜ ਹੈ ਅਤੇ ਉਨ੍ਹਾਂ ਨੇ ਯੂਪੀ ਲਈ ਔਰਤਾਂ ਨੂੰ 40 ਫ਼ੀਸਦ ਟਿਕਟ ਦੇਣ ਦਾ ਫ਼ੈਸਲਾ ਕੀਤਾ ਹੈ। ਜੇਕਰ ਪਾਰਟੀ ਹੋਰ ਸੂਬਿਆਂ ’ਚ ਵੀ ਇਸ ਫ਼ੈਸਲੇ ਨੂੰ ਲਾਗੂ ਕਰਦੀ ਹੈ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਚੋਣਾਂ ਲੜਨੀਆਂ ਹਨ ਜਾਂ ਨਹੀਂ, ਪ੍ਰਿਅੰਕਾ ਵਾਡਰਾ ਨੇ ਕਿਹਾ ਕਿ ਉਹ ਸਹੀ ਸਮੇਂ ’ਤੇ ਇਸਦਾ ਫ਼ੈਸਲਾ ਕਰੇਗੀ। ਉਥੇ ਹੀ ਪ੍ਰਦੇਸ਼ ’ਚ ਕਾਂਗਰਸ ਦੇ ਸੀਐੱਮ ਉਮੀਦਵਾਰ ’ਤੇ ਵੀ ਸਹੀ ਸਮੇਂ ’ਤੇ ਫ਼ੈਸਲਾ ਕਰਨ ਦੀ ਗੱਲ ਪਿ੍ਰਅੰਕਾ ਨੇ ਕਹੀ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ