ਪੰਜਾਬੀ ਅਦਾਕਾਰ ਕਾਕਾ ਕੌਤਕੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਮਾਨਸਾ – ਲੋਕ ਕਲਾ ਮੰਚ ਮਾਨਸਾ ਦੇ ਪੁਰਾਣੇ ਕਲਾਕਾਰ ਰਾਜਿੰਦਰ ਕੌਰ ਦਾਨੀ ਦੇ ਸਪੁੱਤਰ ਕਾਕਾ ਕੌਤਕੀ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀਆਂ ਅੰਤਿਮ ਰਸਮਾਂ ਖਰੜ ਮੁਹਾਲੀ ਸ਼ਮਸ਼ਾਨ ਭੂਮੀ ਵਿਖੇ ਨਿਭਾਈਆਂ ਗਈਆਂ। ਕਾਕਾ ਕੌਤਕੀ ਨੇ 6 ਸਾਲ ਦੀ ਉਮਰ ’ਚ ਅਜਮੇਰ ਔਲਖ ਦੀ ਅਗਵਾਈ ’ਚ ਥੀਏਟਰ ਸ਼ੁਰੂ ਕੀਤਾ। ਔਲਖ ਗਰੁੱਪ ’ਚ ਉਸ ਨੂੰ ਬਾਪੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਦਾ ਪਹਿਲਾ ਨਾਟਕ ‘ਅੰਨੇ ਨਿਸ਼ਾਨਚੀ’ ਸੀ। ਉਸ ਤੋਂ ਬਾਅਦ ਛੋਟੇ ਪਰਦੇ ਤੇ ਸੀਰੀਅਲ ਜੂਨ ਚੁਰਾਸੀ, (ਦੂਰਦਰਸ਼ਨ) ਤੋਂ ਬਾਅਦ ਪੰਜਾਬੀ ਫਿਲਮ, ਕਬੱਡੀ ਇਕ ਮੁਹੱਬਤ 2005 ’ਚ ਰਿਲੀਜ਼ ਹੋਈ ਜਿਸ ਵਿਚ ਕਾਕਾ ਕੌਤਕੀ ਨੇ ਕੰਮ ਕੀਤਾ। ਉਸ ਦੀ ਆਖਰੀ ਫਿਲਮ ‘ਪੁਆੜਾ’ ਹੈ ਜੋ ਪਿੱਛੇ ਜਿਹੇ ਹੀ ਰਿਲੀਜ਼ ਹੋਈ।

Related posts

ਅੱਜ ਬਿਕਰਮ ਸਿੰਘ ਮਜੀਠੀਆ ਕੇਸ ਨਾਲ ਸਬੰਧਤ ਅਦਾਲਤੀ ਸੁਣਵਾਈ ਦਾ ਇੰਤਜ਼ਾਰ !

ਹੁਣ ਮਨਪ੍ਰੀਤ ਸਿੰਘ ਇਆਲੀ ‘ਅਕਾਲੀਦਲ ਵਾਰਿਸ ਪੰਜਾਬ’ ਦੇ ਹੋ ਗਏ !

ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵਫ਼ਦ ਦਾ ਅਮਰੀਕਾ ’ਚ ਭਰਵਾਂ ਸਵਾਗਤ