ਪੰਜਾਬ ‘ਚ ਰੇਲਵੇ ਟਰੈਕਾਂ ‘ਤੇ ਜੰਮੇ ਕਿਸਾਨ, ਪੰਜ ਟ੍ਰੇਨਾਂ ਰੋਕੀਆਂ, ਲੋਕ ਪਰੇਸ਼ਾਨ

ਲੁਧਿਆਣਾ – ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਟਰੈਕਾਂ ‘ਤੇ ਕਿਸਾਨ ਧਰਨੇ ‘ਤੇ ਬੈਠ ਗਏ ਹਨ। ਕਿਸਾਨਾਂ ਨੇ ਸ਼ਾਮ 4 ਵਜੇ ਤਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੋਇਆ ਹੈ। ਰੂਪਨਗਰ, ਫਿਰੋਜ਼ਪੁਰ, ਮੋਗਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਆਦਿ ‘ਚ ਕਿਸਾਨ ਰੇਲਵੇ ਟ੍ਰੈਕਾਂ ਉੱਪਰ ਬੈਠ ਗਏ ਹਨ। ਫਿਰੋਜ਼ਪੁਰ ਮੰਡਲ ‘ਚ ਕਿਸਾਨਾਂ ਨੇ ਪੰਜ ਟ੍ਰੇਨਾਂ ਦਾ ਸੰਚਾਲਨ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਇਸ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਰੋਜ਼ਪੁਰ ਤੋਂ ਹਨੂਮਾਨਗੜ੍ਹ ਨੂੰ ਫਿਰੋਜ਼ਪੁਰ ਕੈਂਟ, ਫਿਰੋਜ਼ਪੁਰ ਕੈਂਟ ਤੋਂ ਫਾਜ਼ਿਲਕਾ ਨੂੰ ਫਿਰੋਜ਼ਪੁਰ ਕੈਂਟ, ਫਾਜ਼ਿਲਕਾ ਤੋਂ ਫਿਰੋਜ਼ਪੁ ਕੈਂਟ ਨੂੰ ਜਲਾਲਾਬਾਦ ‘ਚ ਰੋਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਕੈਂਟ ਤੋਂ ਲੁਧਿਆਣਾ ਨੂੰ ਮੋਗਾ ‘ਚ ਰੋਕ ਦਿੱਤਾ ਗਿਆ ਹੈ। ਐੱਸਏਐੱਸ ਨਗਰ ਮੋਹਾਲੀ ਤੋਂ ਫਿਰੋਜ਼ਪੁਰ ਕੈਂਟ ਨੂੰ ਲੁਧਿਆਣਾ ‘ਚ ਰੋਕ ਦਿੱਤਾ ਗਿਆ ਹੈ। ਕਿਸਾਨਾਂ ਨੇ ਅੰਮ੍ਰਿਤਸਰ-ਦਾਦਰ ਐਕਸਪ੍ਰੈੱਸ ਨੂੰ ਵੀ ਰੋਕ ਦਿੱਤਾ ਹੈ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ