ਪੰਜਾਬ ਦੇ ਮੁੱਖ ਮੰਤਰੀ ਵਲੋਂ ਇਨਵੈਸਟ ਇਨ ਬਾਵਰੀਆ ਦੀ ਟੀਮ ਨਾਲ ਮੁਲਾਕਾਤ

ਮਿਊਨਿਖ (ਜਰਮਨੀ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਗਰੀ-ਫੂਡ ਪ੍ਰਾਸੈਸਿੰਗ, ਟੈਕਸਟਾਈਲਜ਼, ਆਟੋ ਕੰਪੋਨੈਂਟਸ, ਫਾਰਮਾਸਿਊਟੀਕਲ ਤੇ ਕੈਮੀਕਲ ਖੇਤਰ ਵਿੱਚ ਸਹਿਯੋਗ ਲਈ ਇਨਵੈਸਟ ਇਨ ਬਾਵਰੀਆ ਨਾਲ ਸਹਿਯੋਗ ਦੀ ਵਕਾਲਤ ਕੀਤੀ। ਮੁੱਖ ਮੰਤਰੀ ਨੇ ਮਿਊਨਿਖ ਵਿੱਚ ਆਪਣੇ ਦਫ਼ਤਰ ਵਿਖੇ ਇਨਵੈਸਟ ਇਨ ਬਾਵਰੀਆ ਦੀ ਟੀਮ ਨਾਲ ਮੁਲਾਕਾਤ ਕੀਤੀ, ਜਿੱਥੇ ਉਨਾਂ ਨੂੰ ਦੱਸਿਆ ਗਿਆ ਕਿ ਜਰਮਨੀ ਦੇ ਬਾਵਰੀਆ ਰਾਜ ਨੂੰ ਆਪਣੀ ਆਟੋਮੋਟਿਵ ਇੰਡਸਟਰੀ, ਬਾਇਓ ਟੈਕਨਾਲੋਜੀ, ਕੈਮੀਕਲਜ਼, ਇਲੈਕਟ੍ਰਾਨਿਕਸ ਤੇ ਇਲੈਕਟ੍ਰੀਕਲ ਇੰਜਨੀਅਰਿੰਗ, ਊਰਜਾ ਤਕਨਾਲੋਜੀ, ਵਿੱਤੀ ਸੇਵਾਵਾਂ ਤੇ ਸੂਚਨਾ ਤਕਨਾਲੋਜੀ ਲਈ ਜਾਣਿਆ ਜਾਂਦਾ ਹੈ। ਉਨਾਂ ਨੂੰ ਦੱਸਿਆ ਗਿਆ ਕਿ ਇਸ ਖਿੱਤੇ ਦੀਆਂ 350 ਕੰਪਨੀਆਂ, ਜਿਨਾਂ ਵਿੱਚ ਸੀਮਨਜ਼, ਬੀ.ਐਮ.ਡਬਲਯੂ., ਔਡੀ, ਮੈਨ, ਐਡੀਡਸ, ਏਲੀਅਨਜ਼ ਏ.ਜੀ., ਮਿਊਨਿਖ ਰੇ, ਏਅਰਬੱਸ, ਇਨਫੀਨੀਅਨ, ਵੈਕਰ ਕੈਮੀ, ਓਸਰਾਮ ਲਿੰਡੇ ਤੇ ਹੋਰ ਸ਼ਾਮਲ ਹਨ, ਭਾਰਤ ਵਿੱਚ ਆਪਣਾ ਕਾਰੋਬਾਰ ਕਰ ਰਹੀਆਂ ਹਨ। ਭਗਵੰਤ ਮਾਨ ਨੂੰ ਦੱਸਿਆ ਗਿਆ ਕਿ ਇਨਵੈਸਟ ਇਨ ਬਾਵਰੀਆ ਇਸ ਸਮੇਂ ਬਾਵਰੀਆ ਰਾਜ ਦੀ ਕਾਰੋਬਾਰ ਪ੍ਰੋਮੋਸ਼ਨ ਏਜੰਸੀ ਵਜੋਂ ਕੰਮ ਕਰ ਰਹੀ ਹੈ। ਇਸ ਦੇ ਨਾਲ-ਨਾਲ ਜਰਮਨੀ ਤੇ ਵਿਦੇਸ਼ੀ ਕੰਪਨੀਆਂ ਨੂੰ ਬਾਵਰੀਆ ਵਿੱਚ ਕਾਰੋਬਾਰ ਲਈ ਸਹਿਯੋਗੀ ਸੇਵਾਵਾਂ ਦੇਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਇਸ ਦੌਰਾਨ ਇਨਵੈਸਟ ਇਨ ਬਾਵਰੀਆ ਟੀਮ ਨੇ ਵਧੀਆ ਤਜਰਬਿਆਂ ਦੇ ਆਪਸੀ ਆਦਾਨ-ਪ੍ਰਦਾਨ ਦੌਰਾਨ ਰੈਗੂਲੇਟਰੀ ਅਤੇ ਵਿੱਤੀ ਸੇਵਾਵਾਂ ਅਤੇ ਕਾਰੋਬਾਰੀ ਦਰਜਾਬੰਦੀ ਵਿੱਚ ਸੌਖ ਲਈ ਪੰਜਾਬ ਦੀ ਸਿੰਗਲ-ਵਿੰਡੋ ਪ੍ਰਣਾਲੀ ਦੀ ਸ਼ਲਾਘਾ ਕੀਤੀ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ