ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਵੀ ਵਿਜੀਲੈਂਸ ਦੇ ਰਾਡਾਰ ’ਤੇ, ਨਜ਼ਦੀਕੀਆਂ ਦੀ ਗ੍ਰਿਫ਼ਤਾਰੀ ਸੰਭਵ

ਚੰਡੀਗਡ਼੍ਹ – ਕਾਂਗਰਸ ਦੀਆਂ ਪਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਕ ਪਾਸੇ ਜਿੱਥੇ ਉਸ ਦੇ ਆਗੂ ਭ੍ਰਿਸ਼ਟਾਚਾਰ   ਤੇ ਨਾਜਾਇਜ਼ ਮਾਇਨਿੰਗ   ਦੇ ਮਾਮਲਿਆਂ ਵਿਚ ਫਸ ਰਹੇ ਹਨ ਉੱਥੇ ਬਹੁਤ ਸਾਰੇ ਨੇਤਾ ਪਾਰਟੀ ਛੱਡ ਕੇ ਵੀ ਰਹੇ ਹਨ। ਅਜਿਹੇ ਵਿਚ ਨਾਜਾਇਜ਼ ਮਾਇਨਿੰਗ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਿਜੀਲੈਂਸ   ਦੇ ਰਡਾਰ ’ਤੇ ਹਨ।

ਨਾਜਾਇਜ਼ ਮਾਇਨਿੰਗ ਅਤੇ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਰੂਪ ਨਗਰ ਜ਼ਿਲ੍ਹੇ ਵਿਚ ਸਾਲਾਪੁਰ ਪਿੰਡ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿਚ ਹਨ, ਜੋ ਕਿ ਸਾਬਕਾ ਮੁੱਖ ਮੰਤਰੀ ਚੰਨੀ ਦੇ ਕਰੀਬੀ ਦੱਸੇ ਜਾ ਰਹੇ ਹਨ। ਪੁਲਿਸ ਨੇ ਚੰਨੀ ਦੇ ਇਕ ਹੋਰ ਕਰੀਬੀ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਵੀ ਨਾਜਾਇਜ਼ ਮਾਇਨਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਚੰਨੀ ਨੇ ਹੀ ਜੋਗਿੰਦਰ ਪਾਲ ਨੂੰ ਭੋਆ ਤੋਂ ਦੁਬਾਰਾ ਟਿਕਟ ਦਵਾਈ ਸੀ ਜਦਕਿ ਕਈ ਹੋਰ ਆਗੂ ਉਨ੍ਹਾਂ ਦੀ ਟਿਕਟ ਦਾ ਵਿਰੋਧ ਕਰ ਰਹੇ ਸਨ।

ਉੱਧਰ, ਵਿਜੀਲੈਂਸ ਜਿਵੇਂ ਇਕਬਾਲ ਸਿੰਘ ਨੂੰ ਲੈ ਕੇ ਰੂਪਨਗਰ ਜ਼ਿਲ੍ਹੇ ਦੇ ਜਿੰਦਾਪੁਰ ਵਿਚ ਨਾਜਾਇਜ਼ ਮਾਇਨਿੰਗ ਬਾਰੇ ਪਡ਼ਤਾਲ ਕਰ ਰਹੀ ਹੈ, ਉਸ ਤੋਂ ਇਸ ਗੱਲ ਦੇ ਪੂਰੇ-ਪੂਰੇ ਸੰਕੇਤ ਮਿਲ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਚੰਨੀ ’ਤੇ ਵੀ ਸ਼ਿਕੰਜਾ ਕੱਸ ਸਕਦਾ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਜਦੋਂ ਈਡੀ ਨੇ ਚੰਨੀ ਦੇ ਭਾਣਜੇ ਕੋਲੋਂ ਕਰੋਡ਼ਾਂ ਰੁਪਏ ਦੀ ਰਿਕਵਰੀ ਕੀਤੀ ਸੀ ਤਾਂ ਵੀ ਆਮ ਆਦਮੀ ਪਾਰਟੀ ਨੇ ਚੰਨੀ ’ਤੇ ਹੀ ਨਾਜਾਇਜ਼ ਮਾਇਨਿੰਗ ਦੇ ਦੋਸ਼ ਲਗਾਏ ਸਨ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ