ਪੰਜਾਬ ਦੇ 25 ਸਰਕਾਰੀ ਸਕੂਲਾਂ ਦੇ ਨਾਮ ਬਦਲਕੇ ਉੱਘੀਆਂ ਸ਼ਖਸੀਅਤਾਂ ਦੇ ਨਾਂਵਾਂ ‘ਤੇ ਰੱਖੇ ਜਾਣਗੇ !

ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ।

ਪੰਜਾਬ ਦੇ 25 ਸਰਕਾਰੀ ਸਕੂਲਾਂ ਦੇ ਹੁਣ ਨਾਮ ਬਦਲਕੇ ਉੱਘੀਆਂ ਸ਼ਖਸੀਅਤਾਂ ਦੇ ਨਾਵਾਂ ‘ਤੇ ਰੱਖੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉੱਘੀਆਂ ਸ਼ਖਸੀਅਤਾਂ ਦੀ ਸੂਚੀ ਦੇ ਵਿੱਚ ਮੈਰਾਥਨ ਦੌੜਾਕ ਫੌਜਾ ਸਿੰਘ, ਪ੍ਰਸਿੱਧ ਲੇਖਕ ਬਲਵੰਤ ਗਾਰਗੀ ਅਤੇ ਕਈ ਸੁੰਤਤਰਾ ਸੰਗਰਾਮੀਆਂ ਦੇ ਨਾਮ ਵੀ ਸ਼ਾਮਲ ਹਨ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ‘ਕਈ ਸਰਕਾਰੀ ਸਕੂਲਾਂ ਦੇ ਨਾਮ ਬਦਲ ਕੇ ਉੱਘੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਦੇ ਇਤਿਹਾਸ, ਫੋਟੋਆਂ ਅਤੇ ਜੀਵਨੀਆਂ ਸਕੂਲਾਂ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਬਿਆਸ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਅਥਲੀਟ ਫੌਜਾ ਸਿੰਘ ਦੇ ਨਾਮ ’ਤੇ ਰੱਖਿਆ ਜਾਵੇਗਾ। ਇਸੇ ਤਰ੍ਹਾਂ ਹੀ ਖਟਕੜ ਕਲਾਂ ਵਿੱਚ ਸਕੂਲ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਜਾਵੇਗਾ। ਇੱਕ ਹੋਰ ਸਕੂਲ ਦਾ ਨਾਮ ਪ੍ਰਸਿੱਧ ਲੇਖਕ ਬਲਵੰਤ ਗਾਰਗੀ ਦੇ ਨਾਮ ’ਤੇ ਰੱਖਿਆ ਜਾਵੇਗਾ। ਕੁੱਲ 25 ਸਕੂਲਾਂ ਦੇ ਨਾਮ ਬਦਲੇ ਜਾਣਗੇ ਜਿਨ੍ਹਾਂ ਵਿੱਚ ਹਾਕੀ ਖਿਡਾਰੀਆਂ ਦਾ ਸਨਮਾਨ ਕਰਨ ਵਾਲੇ ਸਕੂਲ ਵੀ ਸ਼ਾਮਲ ਹਨ ਅਤੇ ਇਸਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

Related posts

ਸਿੱਕਮ ‘ਚ ‘ਆਨੰਦ ਮੈਰਿਜ ਐਕਟ’ ਪਹਿਲੀ ਜੂਨ ਤੋਂ ਲਾਗੂ ਹੋ ਜਾਵੇਗਾ

ਵਿਦਿਆਰਥਣਾਂ ਨੇ ਦਸਤਾਰ ਬੰਦੀ ਮੁਕਾਬਲੇ ’ਚ ਮੱਲ੍ਹਾਂ ਮਾਰੀਆਂ

1 ਜੁਲਾਈ ਤੋਂ ਨੌਵੀਂ ਜਮਾਤ ਲਈ 3 ਭਾਸ਼ਾਵਾਂ ਪੜ੍ਹਨਾ ਹੁਣ ਹੋਵੇਗਾ ਲਾਜ਼ਮੀ