ਪੰਜਾਬ SC ਕਮਿਸ਼ਨ ਵੱਲੋਂ ਮੁੱਖ ਮੰਤਰੀ ਵਿਰੁੱਧ ਸੋਸ਼ਲ ਮੀਡੀਆ ‘ਤੇ ਜਾਤੀਸੂਚਕ ਟਿੱਪਣੀ ਕਰਨ ਦਾ ਸੂਓ-ਮੋਟੋ ਨੋਟਿਸ

ਚੰਡੀਗੜ੍ਹ – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸੂਬੇ ਦੇ ਮੁੱਖ ਮੰਤਰੀ ਬਾਰੇ ਸੋਸ਼ਲ ਮੀਡੀਆ ‘ਤੇ ਜਾਤੀਸੂਚਕ ਟਿੱਪਣੀ ਕਰਨ ਦਾ ਸੂਓ-ਮੋਟੋ ਨੋਟਿਸ ਲਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਫ਼ੇਸਬੁੱਕ ‘ਤੇ ਇਕ ਵਿਅਕਤੀ ਨੇ ਮੁੱਖ ਮੰਤਰੀ, ਪੰਜਾਬ ਬਾਰੇ ਜਾਤੀਸੂਚਕ ਅਤੇ ਭੱਦੀ ਕਿਸਮ ਦੀ ਟਿੱਪਣੀ ਕੀਤੀ ਸੀ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੈ। ਚੇਅਰਪਰਸਨ ਨੇ ਇਨ੍ਹਾਂ ਟਿੱਪਣੀਆਂ ਦਾ ਸੂਓ-ਮੋਟੋ ਨੋਟਿਸ ਲੈਂਦਿਆਂ ਡਾਇਰੈਕਟਰ, ਬਿਊਰੋ ਆਫ਼ ਇਨਵੈਸਟੀਗੇਸਨ ਪੰਜਾਬ ਨੂੰ ਅੱਤਿਆਚਾਰ ਨਿਵਾਰਣ ਐਕਟ 1989 ਦੇ ਸੈਕਸ਼ਨ 3 (1) ਤਹਿਤ ਕਾਰਵਾਈ ਕਰਦੇ ਹੋਏ ਜ਼ਿੰਮੇਵਾਰ ਅਧਿਕਾਰੀ ਰਾਹੀਂ ਕਾਰਵਾਈ ਦੀ ਰਿਪੋਰਟ 29 ਸਤੰਬਰ, 2021 ਨੂੰ ਪੇਸ਼ ਕਰਨ ਲਈ ਕਿਹਾ ਹੈ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

ਪੱਛਮੀ ਬੰਗਾਲ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਪੱਧਰਾ ਹੋ ਗਿਆ

ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ‘ਚ ਹਾਰ ਨੂੰ ਹਜ਼ਮ ਕਰਨਾ ਕਿਉਂ ਮੁਸ਼ਕਲ ਲੱਗ ਰਿਹਾ ?