ਫਲਸਤੀਨੀਆਂ ਨੂੰ ਭਜਾਉਣ ਦੀ ਯੋਜਨਾ ਤਿਆਰ ਇੱਕ ਲੱਖ ਭਾਰਤੀਆਂ ਨੂੰ ਨੌਕਰੀ ਦੇਵੇਗਾ ਇਜ਼ਰਾਈਲ

ਜੇਰੂਸਲਮ – ਐਕਸ ‘’ਤੇ ਪੱਤਰਕਾਰ ਆਦਿਤਿਆ ਰਾਜ ਕੌਲ ਨੇ ਦੱਸਿਆ ਹੈ ਕਿ ਇਜ਼ਰਾਈਲ ਨੇ ਭਾਰਤ ਨੂੰ ਜਲਦ ਤੋਂ ਜਲਦ 1 ਲੱਖ ਮੁਲਾਜ਼ਮ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇਹ ਮੁਲਾਜ਼ਮ ਫਲਸਤੀਨੀਆਂ ਦੀ ਥਾਂ ਲੈਣਗੇ ਕਿਉਂਕਿ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਨ੍ਹਾਂ ‘’ਤੇ ਕੰਮ ਕਰਨ ‘’ਤੇ ਪਾਬੰਦੀ ਲਗਾਈ ਗਈ ਹੈ। ਹੁਣ ਇਜ਼ਰਾਈਲ ਫਲਸਤੀਨੀਆਂ ਨੂੰ ਰੁਜ਼ਗਾਰ ਪਰਮਿਟ ਨਹੀਂ ਦੇ ਰਿਹਾ ਹੈ।ਭਾਰਤ ਅਤੇ ਇਜ਼ਰਾਈਲ ਪਹਿਲਾਂ ਹੀ 42,000 ਭਾਰਤੀਆਂ ਨੂੰ ਇਜ਼ਰਾਈਲ ‘’ਚ ਕੰਮ ਕਰਨ ਲਈ ਭੇਜਣ ਲਈ ਸਹਿਮਤ ਹੋ ਚੁੱਕੇ ਹਨ। ਇਸ ਦੇ ਲਈ ਮਈ 2023 ‘’ਚ ਦੋਹਾਂ ਦੇਸ਼ਾਂ ਵਿਚਾਲੇ ਇਕ ਸਮਝੌਤਾ ਹੋਇਆ ਸੀ। ਜੇਕਰ ਹੁਣ 1 ਲੱਖ ਹੋਰ ਕਾਮੇ ਭਾਰਤ ਛੱਡਦੇ ਹਨ ਤਾਂ ਇਹ ਗਿਣਤੀ ਤਿੰਨ ਗੁਣਾਂ ਤੋਂ ਵੱਧ ਹੋ ਜਾਵੇਗੀ। ਇਜ਼ਰਾਈਲ ‘’ਚ ਫਲਸਤੀਨੀ ਕਾਮੇ ਫਲਸਤੀਨ ਜਾਂ ਗਾਜ਼ਾ ਦੇ ਮਜ਼ਦੂਰਾਂ ਨਾਲੋਂ ਬਹੁਤ ਜ਼ਿਆਦਾ ਕਮਾਉਂਦੇ ਹਨ। ਹਾਲਾਂਕਿ ਹਮਲੇ ਤੋਂ ਬਾਅਦ ਹੁਣ ਉਨ੍ਹਾਂ ਪ੍ਰਤੀ ਅਵਿਸ਼ਵਾਸ ਪੈਦਾ ਹੋ ਗਿਆ ਹੈ, ਇਸ ਲਈ ਉਨ੍ਹਾਂ ਨੂੰ ਹਟਾਉਣ ਤੇ ਭਾਰਤ ਤੋਂ ਲਿਆਂਦੇ ਮਜ਼ਦੂਰਾਂ ਨਾਲ ਮੁਆਵਜ਼ਾ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ।ਜਿਨ੍ਹਾਂ ਫਲਸਤੀਨੀਆਂ ਨੂੰ ਹਟਾਇਆ ਜਾ ਰਿਹਾ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਉਸਾਰੀ ਖੇਤਰ ‘’ਚ ਕੰਮ ਕਰਦੇ ਹਨ। ਉਨ੍ਹਾਂ ਦੇ ਹਟਾਏ ਜਾਣ ਕਾਰਨ ਇਜ਼ਰਾਈਲ ‘’ਚ ਕਾਮਿਆਂ ਦੀ ਅਚਾਨਕ ਕਮੀ ਹੋ ਗਈ ਹੈ। ਇਹ ਯਕੀਨੀ ਬਣਾਉਣ ਲਈ ਕਿ ਖੇਤਰ ਵਿੱਚ ਮਜ਼ਦੂਰਾਂ ਦੀ ਘਾਟ ਕਾਰਨ ਰੁਕਾਵਟ ਨਾ ਬਣੇ, ਇਜ਼ਰਾਈਲੀ ਬਿਲਡਰਜ਼ ਐਸੋਸੀਏਸ਼ਨ ਨੇ ਸਰਕਾਰ ਨੂੰ 50,000-1,00,000 ਦੇ ਵਿੱਚ ਭਾਰਤੀ ਕਾਮਿਆਂ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ