ਫ਼ੌਜ ਨੇ ਹੱਥੋਂ-ਹੱਥ ਲਿਆ ਸ਼ਹਾਦਤ ਦਾ ਬਦਲਾ, ਸ਼ੋਪੀਆਂ ਮੁਕਾਬਲੇ ‘ਚ ਲਸ਼ਕਰ ਦੇ 3 ਅੱਤਵਾਦੀ ਢੇਰ

ਜੰਮੂ-ਕਸ਼ਮੀਰ – ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁਣਛ ਐਨਕਾਊਂਟਰ ‘ਚ ਸ਼ਹੀਦ 4 ਜਵਾਨਾਂ ਤੇ 1 ਜੇਸੀਓ ਦੀ ਸ਼ਹਾਦਤ ਦਾ ਬਦਲਾ ਲੈ ਲਿਆ। ਇਨ੍ਹਾਂ ਦੀ ਸ਼ਹਾਦਤ ਦੇ ਚੰਦ ਘੰਟਿਆਂ ਬਾਅਦ ਹੀ ਫ਼ੌਜ ਨੇ ਮੁਕਾਬਲੇ ‘ਚ ਲਸ਼ਕਰ ਦੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ। ਆਪ੍ਰੇਸ਼ਨ ਹਾਲੇ ਵੀ ਜਾਰੀ ਹੈ। ਕੁਝ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ। ਸ਼ਹੀਦਾਂ ‘ਚ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ ਤੇ ਸਿਪਾਹੀ ਗੱਜਨ ਸਿੰਘ ਸ਼ਾਮਲ ਹਨ ਜੋ ਪੰਜਾਬ ਦੇ ਸਨ। ਸਰਕਾਰ ਨੇ ਇਨ੍ਹਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।ਮੁਕਾਬਲੇ ਦੀ ਜਾਣਕਾਰੀ ਦਿੰਦੇ ਹੋਏ ਆਈਜੀਪੀ ਕਸ਼ਮੀਰ ਵਿਜੈ ਕੁਮਾਰ ਨੇ ਦੱਸਿਆ ਮਾਰੇ ਗਏ ਤਿੰਨਾਂ ਅੱਤਵਾਦੀਆਂ ‘ਚੋਂ ਇਕ ਦੀ ਪਛਾਣ ਗਾਂਦਰਬਲ ਦੇ ਮੁਖ਼ਤਾਰ ਸ਼ਾਹ ਦੇ ਰੂਪ ‘ਚ ਹੋਈ ਹੈ ਜੋ ਬਿਹਾਰ ਦੇ ਇਕ ਰੇਹੜੀ ਵਾਲੀ ਵੀਰੇਂਦਰ ਪਾਸਵਾਨ ਦੀ ਹੱਤਿਆ ਕਰ ਕੇ ਸ਼ੋਪੀਆਂ ਸ਼ਿਫਟ ਹੋ ਗਿਆ ਸੀ। ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ‘ਚ ਗੋਲਾ-ਬਾਰੂਦ ਬਰਾਮਦ ਹੋਏ ਹਨ।ਸੁਰੱਖਿਆ ਏਜੰਸੀਆਂ ਨੇ ਸਿਲਸਿਲੇਵਾਰ ਛਾਪੇਮਾਰੀ ਕਰ ਕੇ ਘਾਟੀ ‘ਚ ਅੱਤਵਾਦੀ ਸੰਗਠਨਾਂ ਦੇ ਸੈਂਕੜੇ ਓਵਰਗਰਾਊਂਡ ਵਰਕਰਜ਼ ਨੂੰ ਹਿਰਾਸਤ ‘ਚ ਲਿਆ ਹੈ। ਪਿਛਲੇ ਹਫਤੇ ਅੱਤਵਾਦੀਆਂ ਵੱਲੋਂ ਸੱਤ ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਇਹ ਮੁਹਿੰਮ ਚਲਾਈ ਗਈ ਸੀ। ਸ਼੍ਰੀਨਗਰ ‘ਚ ਇਕ ਫਾਰਮੇਸੀ ਦੇ ਮਾਲਕ ਦੀ ਹੱਤਿਆ ਦੇ ਬਾਮੁਸ਼ਕਲ ਦੋ ਦਿਨਾਂ ਦੇ ਅੰਦਰ ਦੋ ਅਧਿਆਪਕਾਂ- ਇਕ ਸਿੱਖ ਤੇ ਇਕ ਹਿੰਦੂ- ਨੂੰ ਅੱਤਵਾਦੀਆਂ ਨੇ ਵੀਰਵਾਰ ਨੂੰ ਮਾਰ ਮੁਕਾਰਿਆ। ਸ੍ਰੀਨਗਰ ਦੇ ਲਾਲ ਬਾਜ਼ਾਰ ਦੇ ਮਦੀਨਾ ਚੌਕ ‘ਚ ਗੋਲਗੱਪੇ ਵੇਚਣ ਵਾਲੇ ਪਾਸਵਾਨ ‘ਤੇ ਅੱਤਵਾਦੀਆਂ ਨੇ ਫਾਇਰਿੰਗ ਕਰ ਦਿੱਤੀ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ