ਵਿਕਟੋਰੀਆ ਦੀ ਸਰਕਾਰ ਨੇ ਸੂਬੇ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਿਹਤ ਢਾਂਚਾਗਤ ਪ੍ਰੋਜੈਕਟਾਂ ਵਿੱਚੋਂ ਇੱਕ ਫ੍ਰੈਂਕਸਟਨ ਹਸਪਤਾਲ 1.1 ਬਿਲੀਅਨ ਦੀ ਲਾਗਤ ਨਾਲ ਡਾਲਰ ਪੂਰਾ ਹੋ ਗਿਆ ਹੈ ਅਤੇ ਇਸ ਹਸਪਤਾਲ ਦੇ ਦਰਵਾਜ਼ੇ ਕੱਲ੍ਹ ਮੰਗਲਵਾਰ 19 ਜਨਵਰੀ 2025 ਤੋਂ ਮਰੀਜ਼ਾਂ ਲਈ ਖੁੱਲ੍ਹਣ ਜਾ ਰਹੇ ਹਨ।
ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਸਿਹਤ ਮੰਤਰੀ, ਮੇਰੀਐਨ ਥੋਮਸ ਨੇ ਨਵੇਂ 12 ਮੰਜ਼ਿਲਾ ਟਾਵਰ ਨੂੰ ਅਧਿਕਾਰਿਕ ਤੌਰ ‘ਤੇ ਮਰੀਜ਼ਾਂ ਦੀ ਸੇਵਾ ਲਈ ਤਿਆਰ-ਬਰ-ਤਿਆਰ ਹੋਣ ਦਾ ਐਲਾਨ ਕੀਤਾ ਹੈ। ਨਵਾਂ ਹਸਪਤਾਲ ਜਿਸਨੂੰ ਹੁਣ ਪੈਨਿਨਸੁਲਾ ਯੂਨੀਵਰਸਿਟੀ ਹਸਪਤਾਲ ਕਿਹਾ ਜਾ ਰਿਹਾ ਹੈ, ਹਰ ਸਾਲ 35,000 ਵਧੂ ਮਰੀਜ਼ਾਂ ਦਾ ਇਲਾਜ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਵਿੱਚ ਐਮਰਜੈਂਸੀ, ਮਾਨਸਿਕ ਸਿਹਤ, ਕੈਂਸਰ, ਅਤੇ ਮਹਿਲਾ-ਬਾਲ ਸੇਵਾਵਾਂ ਵੀ ਸ਼ਾਮਿਲ ਹਨ। ਨਵੇਂ ਐਮਰਜੈਂਸੀ ਵਿਭਾਗ, ਛੱਤ ਉੱਤੇ ਹੈਲੀਪੈਡ, 15 ਓਪਰੇਸ਼ਨ ਥੀਏਟਰਾਂ ਅਤੇ 130 ਵਾਧੂ ਬਿਸਤਰਾਂ ਨਾਲ ਇਹ ਪ੍ਰੋਜੈਕਟ ਫ੍ਰੈਂਕਸਟਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਤੇਜ਼, ਸੁਰੱਖਿਅਤ ਅਤੇ ਬਿਹਤਰ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਏਗਾ।
ਮੁੜ ਵਿਕਸਿਤ ਹਸਪਤਾਲ, ਜੋ ਹੁਣ ਪੈਨਿਨਸੁਲਾ ਯੂਨੀਵਰਸਿਟੀ ਹਸਪਤਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੀ ਇੱਕ ਮੁੱਖ-ਵਿਸ਼ੇਸ਼ਤਾ ਨਵਾਂ ਐਮਰਜੈਂਸੀ ਵਿਭਾਗ ਹੈ। ਇਸ ਵਿੱਚ ਹੋਰ ਇਲਾਜ ਸਥਾਨ, ਮਰੀਜ਼ਾਂ ਦੇ ਇਲਾਜ ਲਈ ਮੁੜ ਡਿਜ਼ਾਈਨ ਕੀਤਾ ਟ੍ਰਾਇਅਜ ਏਰੀਆ, ਸਮਰਪਿਤ ਅਸੈਸਮੈਂਟ ਜ਼ੋਨ, ਨਾਲ ਹੀ ਗੰਭੀਰ ਰੋਗੀਆਂ ਦੇ ਸੁਰੱਖਿਅਤ ਤਬਾਦਲੇ ਲਈ ਨਵਾਂ ਰੂਫ਼ਟੌਪ ਹੈਲੀਪੈਡ ਵੀ ਬਣਾਇਆ ਗਿਆ ਹੈ।
ਇਹ ਬਹੁਤ ਜ਼ਰੂਰੀ ਵਿਸਥਾਰ ਰਾਜ ਦੇ ਸਭ ਤੋਂ ਵੱਧ ਰੁਸ਼ ਵਾਲੇ ਐਮਰਜੈਂਸੀ ਵਿਭਾਗਾਂ ਵਿੱਚੋਂ ਇੱਕ ਨੂੰ ਸਹਾਰਾ ਦੇਵੇਗਾ, ਜਿੱਥੇ ਹਰ ਸਾਲ ਲਗਭਗ 75,000 ਮਰੀਜ਼ ਆਉਂਦੇ ਹਨ ਅਤੇ ਸਥਾਨਕ ਲੋਕਾਂ ਲਈ ਤੇਜ਼ ਅਤੇ ਬਿਹਤਰ ਇਲਾਜ ਮੁਹੱਈਆ ਕਰਨ ਵਿੱਚ ਮਦਦ ਕਰੇਗਾ।
ਐਮਰਜੈਂਸੀ ਵਿਭਾਗ ਵਿੱਚ ਮਾਨਸਿਕ ਸਿਹਤ ਅਤੇ AOD ਸਮੱਸਿਆਵਾਂ ਵਾਲੇ ਲੋਕਾਂ ਦੇ ਇਲਾਜ ਲਈ ਸ਼ਾਂਤ ਅਤੇ ਉਦੇਸ਼-ਨਿਰਧਾਰਤ ਥਾਂ ਵਜੋਂ ਤਿਆਰ ਕੀਤਾ ਗਿਆ ਹੈ। ਇਹ ਹੱਬ ਐਮਰਜੈਂਸੀ ਵਿਭਾਗ ਦੇ ਸਰੋਤਾਂ ‘ਤੇ ਦਬਾਅ ਘਟਾਏਗਾ ਅਤੇ ਸੁਰੱਖਿਆ ਵਿੱਚ ਸੁਧਾਰ ਲਿਆਏਗਾ, ਜਦਕਿ ਇਹ ਮਾਡਲ ਪਹਿਲਾਂ ਹੀ ਵਿਕਟੋਰੀਆ ਦੇ ਕਈ ਹੋਰ ਵੱਡੇ ਹਸਪਤਾਲਾਂ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ।
ਇੱਕ ਸਮਰਪਿਤ ਬਾਲ ਰੋਗ (ਪੀਡੀਆਟ੍ਰਿਕ) ਜ਼ੋਨ ਵੀ ਬੱਚਿਆਂ ਨੂੰ ਸ਼ਾਂਤ ਅਤੇ ਪਰਿਵਾਰ-ਦੋਸਤ ਮਾਹੌਲ ਵਿੱਚ ਵਿਸ਼ੇਸ਼ ਇਲਾਜ ਪ੍ਰਦਾਨ ਕਰੇਗਾ। ਮੁੱਖ ਐਮਰਜੈਂਸੀ ਵਿਭਾਗ ਦੇ ਨਾਲ ਲੱਗਦੇ ਇਸ ਖੇਤਰ ਵਿੱਚ ਆਪਣੀ ਵੱਖਰੀ ਉਡੀਕ ਅਤੇ ਟ੍ਰਾਇਅਜ ਥਾਂ ਹੋਵੇਗੀ, ਖੇਡਣ ਵਾਲੇ ਇਲਾਕੇ, ਬਾਹਰੀ ਆਂਗਣ ਸ਼ਾਮਲ ਹੋਣਗੇ ਅਤੇ ਇੱਥੇ ਖਾਸ ਤੌਰ ‘ਤੇ ਤਿਆਰ ਕੀਤੀਆਂ ਪੀਡੀਆਟ੍ਰਿਕ ਐਮਰਜੈਂਸੀ ਨਰਸਾਂ ਅਤੇ ਸਟਾਫ਼ ਤਾਇਨਾਤ ਹੋਣਗੇ।
ਫਰਵਰੀ 2025 ਵਿੱਚ ਵਿਕਟੋਰੀਅਨ ਸਰਕਾਰ ਵੱਲੋਂ ਸੁਰੱਖਿਅਤ ਅਤੇ ਸਮੇਂ-ਸਿਰ ਐਂਬੂਲੈਂਸ ਅਤੇ ਐਮਰਜੈਂਸੀ ਸੇਵਾ ਮਿਆਰ ਲਾਗੂ ਕਰਨ ਤੋਂ ਬਾਅਦ, ਫ੍ਰੈਂਕਸਟਨ ਸੂਬੇ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਹਸਪਤਾਲ ਰਿਹਾ ਹੈ, ਜਿੱਥੇ 40 ਮਿੰਟ ਦੇ ਵਿੱਚ 95 ਫ਼ੀਸਦੀ ਤੋਂ ਵੱਧ ਐਂਬੂਲੈਂਸ ਮਰੀਜ਼ਾਂ ਨੂੰ ਸੌਂਪਣਾ, ਜਲਦੀ ਇਲਾਜ ਦੇਣਾ ਅਤੇ ਪੈਰਾਮੈਡਿਕਸ ਨੂੰ ਵਾਪਿਸ ਸੜਕ ‘ਤੇ ਲਿਆਉਣਾ।