ਬਹਿਬਲ ਕਲਾਂ-ਕੋਟਕਪੁਰਾ ਗੋਲੀਕਾਂਡ ਮਾਮਲਾ: SIT ਸਾਹਮਣੇ ਪੇਸ਼ ਹੋਏ ਸੁਮੇਧ ਸੈਣੀ, ਕਈ ਸਵਾਲ ਪੁੱਛੇ

ਚੰਡੀਗਡ਼੍ਹ – ਬਹਿਬਲ ਕਲਾਂ ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸੈਣੀ ਬੁੱਧਵਾਰ ਨੂੰੂ ਐਸਆਈਟੀ ਸਾਹਮਣੇ ਪੇਸ਼ ਹੋਏ। ਸੈਣੀ ਤੋਂ ਲਗਪਗ ਸਵਾ ਚਾਰ ਘੰਟੇ ਤਕ ਐਸਆਈਟੀ ਦੇ ਮੈਂਬਰਾਂ ਨੇ ਪੱੁਛ ਪਡ਼ਤਾਲ ਕੀਤੀ। ਕਰੀਬ ਸਾਢੇ 11 ਵਜੇ ਐਸਆਈਟੀ ਸਾਹਮਣੇ ਪੇਸ਼ ਹੋਣ ਨਈ ਸੈਣੀ ਚਿੱਟੇ ਕੁਡ਼ਤੇ ਪਜਾਮੇ ਤੇ ਜੈਕਟ ਦੇ ਲਿਬਾਸ ’ਚ ਪਹੁੰਚੇ ਅਤੇ ਪੁੱਛਪਡ਼ਤਾਲ ਤੋਂ ਬਾਅਦ ਲਗਪਗ ਸਾਢੇ 3 ਵਚੇ ਆਪਣੀ ਗੱਡੀ ਵਿਚ ਬੈਠ ਕੇ ਚਲੇ ਗਏ। ਇਸ ਦੌਰਾਨ ਉਨ੍ਹਾਂ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।

ਸੂਤਰਾਂ ਮੁਤਾਬਕ ਸੈਣੀ ਨੂੰ ਕਈ ਸਵਾਲ ਪੁੱਛੇ ਗਏ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਕਤੂਬਰ 2015 ਦੀ ਘਟਨਾ ਵਾਲੇ ਦਿਨ ਕਿਸ ਨੇ ਫਾਇਰਿੰਗ ਦੇ ਆਦੇਸ਼ ਦਿੱਤੇ ਸਨ। ਪਰ ਸੈਣੀ ਨੇ ਟੀਮ ਦੇ ਕਿਸੇ ਵੀ ਸਵਾਲ ਦਾ ਸਹੀ ਢੰਗ ਨਾਲ ਜਵਾਬ ਨਹੀਂ ਦਿੱਤਾ।

ਜ਼ਿਕਰਯੋਗ ਹੈ ਕਿ ਐਸਆਈਟੀ ਨੇ ਇਕ ਮਹੀਨਾ ਪਹਿਲਾਂ ਪੇਸ਼ ਹੋਣ ਲਈ ਸੱਦਿਆ ਸੀ ਪਰ ਸੈਣੀ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਕਿਸੇ ਕੋਰਟ ਮਾਮਲੇ ਵਿਚ ਦਿੱਲੀ ਹਾਂ ਅਤੇ ਤਿੰਨ ਹਫਤੇ ਤਕ ਪੇਸ਼ ਨਹੀਂ ਹੋ ਸਕਦਾ। ਸੋ ਐਸਆਈਟੀ ਨੇ ਮੁਡ਼ ਤੋਂ ਬੁੱਧਵਾਰ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਸਨ।

Related posts

ਭਾਰਤ ਦੀ ਤਰੱਕੀ ‘ਚ ਬੇ-ਮਿਸਾਲ ਯੋਗਦਾਨ ਦੇ ਬਾਵਜੂਦ ਪੰਜਾਬ ਆਪਣੀ ਰਾਜਧਾਨੀ ਤੇ ਉੱਚ-ਅਦਾਲਤ ਤੋਂ ਵੀ ਵਾਂਝਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

ਗੈਂਗਸਟਰ ਫੜਾਓ ਤੇ 10 ਲੱਖ ਰੁਪਏ ਦਾ ਇਨਾਮ ਲੈ ਜਾਓ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

ਹਰਿਆਣਾ ਦੇ ਸਿੱਖ ਵਿਦਿਆਰਥੀਆਂ ਹੁਣ ਕਿਰਪਾਨ ਪਾ ਕੇ ਪ੍ਰੀਖਿਆ ਦੇ ਸਕਣਗੇ