ਬਹਿਰਾਈਚ ਦੀ ‘ਪਿੰਕ ਈ-ਰਿਕਸ਼ਾ’ ਚਾਲਕ ਆਰਤੀ ਨੇ ਜਿੱਤਿਆ ਬਿ੍ਰਟੇਨ ਦਾ ਸ਼ਾਹੀ ਪੁਰਸਕਾਰ

ਲੰਡਨ – ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਇਕ ਪਿੰਡ ਦੀ ਇਕ 18 ਸਾਲਾ ਈ-ਰਿਕਸ਼ਾ ਚਾਲਕ ਇਸ ਹਫ਼ਤੇ ਲੰਡਨ ਵਿਚ ਵੱਕਾਰੀ ਮਹਿਲਾ ਸਸ਼ਕਤੀਕਰਨ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਬਕਿੰਘਮ ਪੈਲੇਸ ਵਿਚ ਕਿੰਗ ਚਾਰਲਸ ਤੀਜੇ ਨੂੰ ਮਿਲ ਕੇ ਬੇਹੱਦ ਖੁਸ਼ ਹੈ। ਆਰਤੀ ਨੇ ਲੰਡਨ ਵਿਚ ਪਿ੍ਰੰਸ ਟਰੱਸਟ ਐਵਾਰਡਜ਼ ਵਿਚ ‘ਅਮਲ ਕਲੂਨੀ ਵੂਮੈਨਜ਼ ਐਂਮਪਾਵਰਮੈਂਟ ਐਵਾਰਡ’ ਪ੍ਰਾਪਤ ਕੀਤਾ, ਜਿਸ ਦਾ ਨਾਂ ਵਿਸ਼ਵ ਪ੍ਰਸਿੱਧ ਮਨੁੱਖੀ ਅਧਿਕਾਰ ਬੈਰਿਸਟਰ ਦੇ ਨਾਂ ’ਤੇ ਰੱਖਿਆ ਗਿਆ ਹੈ। ਉਸ ਨੂੰ ਸਰਕਾਰ ਦੀ ਪਿੰਕ ਈ-ਰਿਕਸ਼ਾ ਪਹਿਲਕਦਮੀ ਦੇ ਨਾਲ ਆਪਣੇ ਕੰਮ ਰਾਹੀਂ ਹੋਰ ਨੌਜਵਾਨ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਸਨਮਾਨਤ ਕੀਤਾ ਗਿਆ, ਜੋ ਅਸਲ ਵਿੱਚ ਤਬਦੀਲੀ ਲਿਆਉਣ ਦੇ ਮਿਸ਼ਨ ਨਾਲ ਦੂਜੀਆਂ ਔਰਤਾਂ ਲਈ ਸੁਰੱਖਿਅਤ ਆਵਾਜਾਈ ਪ੍ਰਦਾਨ ਕਰਦਾ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ