ਫ਼ਾਜ਼ਿਲਕਾ – ਭਾਰਤ ਦੇ ਕੌਮੀ ਸਰਹੱਦ ਵਿੱਚ ਪਿਛਲੇ ਦਿਨਾਂ ਤੋਂ ਪਾਕਿਸਤਾਨ ਲਈ ਤਸਕਰਾਂ ਦੀਆਂ ਹਲਚਲਾਂ ਤੇਜ਼ ਹੋ ਗਈਆਂ ਹਨ ਜਿਸ ਦੇ ਤਹਿਤ ਬੀ ਐਸ ਐਫ ਅਤੇ ਪੰਜਾਬ ਪੁਲਿਸ ਦੀ ਮੁਸਤੈਦੀ ਕਰਕੇ ਲਗਪਗ ਸੈਂਤੀ ਕਿੱਲੋ ਤੋਂ ਵੱਧ ਮਾਤਰਾ ਵਿੱਚ ਹੈਰੋਇਨ ਫਾਜ਼ਿਲਕਾ ਇਲਾਕੇ ਦੇ ਨੇੜੇ ਲੱਗਦੀ ਪਾਕਿਸਤਾਨ ਸਰਹੱਦ ਨੇੜਿਓਂ ਬਰਾਮਦ ਕੀਤੀ ਗਈ ਹੈ। ਅੱਜ ਬੀਐਸਐਫ ਦੀ 52 ਬਟਾਲੀਅਨ ਫ਼ਾਜ਼ਿਲਕਾ ਵੱਲੋਂ ਇਕ ਤਲਾਸ਼ੀ ਅਭਿਆਨ ਦੌਰਾਨ ਬੀਪੀ ਨੰਬਰ 230/4 ਦੇ ਨੇੜੇ ਦੋ ਪਿਸਟਲ,ਚਾਰ ਮੈਗਜ਼ੀਨ ਅਤੇ ਇਕ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ।