ਬੁਲਗਾਰੀਆ ’ਚ ਬੱਸ ਹਾਦਸਾ, ਬੱਸ ‘ਚ ਅੱਗ ਲੱਗਣ ਕਾਰਨ 45 ਲੋਕਾਂ ਦੀ ਮੌਤ

ਸੋਫੀਆ – ਪੱਛਮੀ ਬੁਲਗਾਰੀਆ ’ਚ ਸੋਮਵਾਰ ਅੱਧੀ ਰਾਤ ਤੋਂ ਬਾਅਦ ਦੋ ਵਜੇ ਹੋਏ ਬੱਸ ਹਾਦਸੇ ’ਚ ਘੱਟੋ ਘੱਟ 45 ਲੋਕਾਂ ਦੀ ਮੌਤ ਹੋ ਗਈ। ਮੈਸੇਡੋਨੀਆ ’ਚ ਰਜਿਸਟਰਡ ਬੱਸ ਹਾਦਸੇ ’ਚ ਮਰਨ ਵਾਲਿਆਂ ’ਚ ਬੱਚੇ ਵੀ ਸ਼ਾਮਲ ਹਨ। ਸੱਤ ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੈਸੇਡੋਨੀਆ ਦੂਤਘਰ ਦੇ ਪ੍ਰਤੀਨਿਧੀਆਂ ਨੇ ਹਸਪਤਾਲ ਦਾ ਦੌਰਾ ਕੀਤਾ ਹੈ। ਕਾਰਜਵਾਹਕ ਪ੍ਰਧਾਨ ਮੰਤਰੀ ਸਟੇਫਨ ਯਾਨੇਵ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਮਾਰੇ ਗਏ ਲੋਕਾਂ ਪ੍ਰਤੀ ਸ਼ੋਕ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਵਿੱਖ ’ਚ ਅਜਿਹੇ ਹਾਦਸੇ ਰੋਕਣ ਦੇ ਯਤਨ ਕੀਤੇ ਜਾਣਗੇ।

Related posts

ਹੈਲੀਕਾਪਟਰ ਸੁੱਟਣ Ḕਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

ਈਰਾਨ ਵਿਰੁੱਧ ਫੌਜੀ ਕਾਰਵਾਈ ਰੋਕਣ ਲਈ ਅਮਰੀਕਨ ਕਾਂਗਰਸ ਵਲੋਂ ਮਤਾ ਪਾਸ