ਬੰਗਲਾਦੇਸ਼ ਦੀ ਅਰਥਵਿਵਸਥਾ ਲੀਹ ਤੇ ਲਿਆਉਣਾ ਸਰਵਉੱਚ ਪਹਿਲ : ਸਾਲੇਹੁਦੀਨ ਅਹਿਮਦ

ਢਾਕਾ – ਬੰਗਲਾਦੇਸ਼ ਦੀ ਅੰਤਿ੍ਰਮ ਸਰਕਾਰ ਦੀ ਪ੍ਰਮੁੱਖ ਤਰਜੀਹ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣਾ ਅਤੇ ਬੈਂਕਾਂ ਵਿਚ ਲੋਕਾਂ ਦਾ ਭਰੋਸਾ ਬਹਾਲ ਕਰਨਾ ਹੈ। ਅੰਤਿ੍ਰਮ ਸਰਕਾਰ ਦੇ ਵਿੱਤ ਅਤੇ ਯੋਜਨਾ ਸਲਾਹਕਾਰ ਸਾਲੇਹੁਦੀਨ ਅਹਿਮਦ ਨੇ ਇਹ ਗੱਲ ਕਹੀ। ਅੰਤਿ੍ਰਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਬੰਗਲਾਦੇਸ਼ ਬੈਂਕ ਦੇ ਸਾਬਕਾ ਗਵਰਨਰ ਅਹਿਮਦ ਨੂੰ ਵਿੱਤ ਅਤੇ ਯੋਜਨਾ ਮੰਤਰਾਲਿਆਂ ਦਾ ਚਾਰਜ ਸੌਂਪ ਦਿੱਤਾ ਹੈ। ਯੂਨਸ ਨੇ ਸ਼ੁੱਕਰਵਾਰ ਨੂੰ ਆਪਣੀ 16 ਮੈਂਬਰੀ ਸਲਾਹਕਾਰ ਕੌਂਸਲ ਦੇ ਵਿਭਾਗਾਂ ਦਾ ਐਲਾਨ ਕੀਤਾ ਸੀ। ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਦੇ ਪਤਨ ਤੋਂ ਬਾਅਦ 5 ਅਗਸਤ ਨੂੰ 84 ਸਾਲਾ ਨੋਬਲ ਪੁਰਸਕਾਰ ਜੇਤੂ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ ਸੀ। ਵਿੱਤ ਅਤੇ ਯੋਜਨਾ ਸਲਾਹਕਾਰ ਦਾ ਅਹੁਦਾ ਸੰਭਾਲਣ ਤੋਂ ਬਾਅਦ, ਅਹਿਮਦ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਦੀ ਤਰਜੀਹ ਕੇਂਦਰੀ ਬੈਂਕ ਦਾ ਕੰਮਕਾਜ ਮੁੜ ਸ਼ੁਰੂ ਕਰਕੇ ਬੈਂਕਾਂ ਵਿਚ ਆਮ ਲੋਕਾਂ ਦਾ ਭਰੋਸਾ ਬਹਾਲ ਕਰਨਾ ਹੈ। ਸਰਕਾਰੀ ਨਿਊਜ਼ ਏਜੰਸੀ ਬੰਗਲਾਦੇਸ਼ ਸੰਗਬਾਦ ਸੰਸਥਾ (ਬੀ.ਐਸ.ਐਫ) ਨੇ ਅਹਿਮਦ ਦੇ ਹਵਾਲੇ ਨਾਲ ਕਿਹਾ,”ਉਸ ਤੋਂ ਬਾਅਦ ਅਸੀਂ ਸੁਧਾਰ ਲਿਆਉਣ ‘ਤੇ ਕੰਮ ਕਰਾਂਗੇ… ਵੱਖ-ਵੱਖ ਕਾਰਨਾਂ ਕਰਕੇ ਦੇਸ਼ ਦੀ ਆਰਥਿਕਤਾ ਮੱਠੀ ਪੈ ਗਈ ਹੈ,। ਸਾਡਾ ਮਕਸਦ ਜਲਦੀ ਤੋਂ ਜਲਦੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨਾ ਹੋਵੇਗਾ। ਇਕ ਵਾਰ ਆਰਥਿਕਤਾ ਰੁਕ ਜਾਂਦੀ ਹੈ ਤਾਂ ਇਸ ਨੂੰ ਮੁੜ ਚਾਲੂ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਇਹ ਰੁਕੇ।” ਢਾਕਾ ਟਿ੍ਰਬਿਊਨ ਅਖਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, ”ਆਰਥਿਕਤਾ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਹਨ। ਬੈਂਕਿੰਗ ਖੇਤਰ, ਮਹਿੰਗਾਈ ਅਤੇ ਹੋਰ ਕਈ ਪੇਚੀਦਗੀਆਂ ਨਾਲ ਜੁੜੇ ਮੁੱਦੇ ਹਨ। ਸਾਨੂੰ ਸਾਰੇ ਮੋਰਚਿਆਂ ‘ਤੇ ਕੰਮ ਕਰਨਾ ਪਵੇਗਾ।”

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

ਅਮਰੀਕਨ ਫੌਜ ਦਾ ਕੇਸੀ-135 ਸਟ੍ਰੈਟੋਟੈਂਕਰ ਜਹਾਜ਼ ਕਤਰ ਦੇ ਉੱਪਰੋਂ ਗਾਇਬ

ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ ਵਿੱਚ ‘ਪ੍ਰੋਜੈਕਟ ਫ੍ਰੀਡਮ’ ਦੀ ਸ਼ੁਰੂਆਤ