ਬੰਗਲੁਰੂ ਟੈਸਟ ਮੈਚ: ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ

ਬੰਗਲੁਰੂ – ਇਥੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਟੈਸਟ ਮੈਚ ਵਿਚ ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਮਿਲਿਆ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਦੂਜੀ ਪਾਰੀ ਵਿਚ 462 ਦੌੜਾਂ ’ਤੇ ਆਲ ਆਊਟ ਹੋ ਗਈ। ਇੱਥੇ ਚੌਥੇ ਦਿਨ ਮੀਂਹ ਪਿਆ ਤੇ ਮੈਚ ਵੀਹ ਮਿੰਟ ਪਹਿਲਾਂ ਸਮਾਪਤ ਕਰ ਦਿੱਤਾ ਗਿਆ। ਦੱਸਣਾ ਬਣਦਾ ਹੈ ਕਿ ਭਾਰਤੀ ਟੀਮ ਪਹਿਲੀ ਵਾਰੀ ਵਿਚ ਸਿਰਫ 46 ਦੌੜਾਂ ਹੀ ਬਣਾ ਸਕੀ ਸੀ। ਇਸ ਦੇ ਜਵਾਬ ਵਿਚ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 402 ਦੌੜਾਂ ਬਣਾਈਆਂ ਤੇ ਟੀਮ ਨੂੰ 356 ਦੌੜਾਂ ਦੀ ਲੀਡ ਮਿਲੀ। ਭਾਰਤ ਦੀ ਦੂਜੀ ਪਾਰੀ ਵਿਚ ਸਰਫਰਾਜ਼ ਖਾਨ ਨੇ 150, ਰਿਸ਼ਭ ਪੰਤ ਨੇ 99, ਵਿਰਾਟ ਕੋਹਲੀ ਨੇ 70, ਰੋਹਿਤ ਸ਼ਰਮਾ ਨੇ 52 ਦੌੜਾਂ ਦਾ ਯੋਗਦਾਨ ਪਾਇਆ।

Related posts

ਅਭਿਸ਼ੇਕ ਸ਼ਰਮਾ : ਟੀ-20 ‘ਚ 4 ਵਾਰ 130+ ਰੱਨ ਬਨਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ !

‘ਟੀ-20 ਵਰਲਡ ਕੱਪ 2026’ ‘ਚ ਮੈਚ ਫਿਕਸਿੰਗ ਸੀ ਜਾਂ ਨਹੀਂ ਜਾਂਚ ਰਿਪੋਰਟ ‘ਚ ਖੁਲਾਸਾ ਹੋਵੇਗਾ

ਮਾਲੋਮਾਲ ਹੋ ਜਾਣਗੀਆਂ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦੀਆਂ ਜੇਤੂ ਟੀਮਾਂ