ਬੱਚਿਆਂ ਨੂੰ ਖੇਡਣ ਲਈ ਥਾਂ ਦੇਣ ਲਈ ਕਰ ਦਿੱਤੀਆਂ 71 ਸੜਕਾਂ ਬੰਦ

ਨਿਊਯਾਰਕ – ਅਮਰੀਕਾ ਦੇ ਨਿਊ ਯੌਰਕ ਸ਼ਹਿਰ ’ਚ ਹੁਣ ਸਕੂਲਾਂ ਦੇ ਨਾਲ ਲੱਗਦੀਆਂ 71 ਗਲੀਆਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਜਾਵੇਗਾ ਤਾਂ ਜੋ ਬੱਚੇ ਇਨ੍ਹਾਂ ਸੜਕਾਂ’ਤੇ ਸੁਰੱਖ਼ਿਅਤ ਢੰਗ ਨਾਲ ਖੇਡ ਸਕਣ। ਇਹ ਕਦਮ ਸਕੂਲ ਲਈ ਓਪਨ ਸਟ੍ਰੀਟ ਨਾਮਕ ਪ੍ਰੋਗਰਾਮ ਦੇ ਤਹਿਤ ਚੁੱਕਿਆ ਗਿਆ ਹੈ, ਜਿਸ ਨੂੰ ਟਰਾਂਸਪੋਰਟ ਵਿਭਾਗ ਨੇ ਕੋਰੋਨਾ ਮਹਾਂਮਾਰੀ ਦੌਰਾਨ ਸ਼ੁਰੂ ਕੀਤਾ ਸੀ। ਹਾਲ ਹੀ ’ਚ ਇਸ ਪਹਿਲਕਦਮੀ ਲਈ ਨਵਾਂ ਕਾਨੂੰਨ ਬਣਾਇਆ ਗਿਆ ਹੈ, ਜੋ ਇਸ ਮਹੀਨੇ ਤੋਂ ਲਾਗੂ ਹੋ ਜਾਵੇਗਾ।
ਸੇਫ਼ ਕਿਡਜ਼ ਫ਼ਾਊਂਡੇਸ਼ਨ ਦੇ ਅੰਕੜਿਆਂ ਅਨੁਸਾਰ, ਸਕੂਲੀ ਖੇਤਰਾਂ ਵਿੱਚ ਹਰ ਹਫ਼ਤੇ 5 ਕਿਸ਼ੋਰ ਪੈਦਲ ਯਾਤਰੀ ਮਾਰੇ ਜਾਂਦੇ ਹਨ। ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ 80 ਫ਼ੀਸਦੀ ਬੱਚੇ ਅਸੁਰੱਖ਼ਿਅਤ ਢੰਗ ਨਾਲ ਸੜਕ ਪਾਰ ਕਰਦੇ ਹਨ ਤੇ ਤਿੰਨ ਵਿੱਚੋਂ ਇੱਕ ਡਰਾਇਵਰ ਨੇ ਸਕੂਲ ਦੇ ਆਲੇ-ਦੁਆਲੇ ਅਸੁਰੱਖ਼ਿਅਤ ਢੰਗ ਨਾਲ ਗੱਡੀ ਚਲਾਉਣ ਦੀ ਗੱਲ ਨੂੰ ਮੰਨਿਆ ਹੈ। ਇਸ ਨਵੀਂ ਪਹਿਲਕਦਮੀ ਤੋਂ ਸੜਕ ਸੁਰੱਖ਼ਿਆ ਨੂੰ ਬਿਹਤਰ ਬਣਾਉਣ ਅਤੇ ਬੱਚਿਆਂ ਨੂੰ ਸੁਰੱਖ਼ਿਅਤ ਢੰਗ ਨਾਲ ਖੇਡਣ ਦਾ ਮੌਕਾ ਪ੍ਰਦਾਨ ਕਰਨ ਦੀ ਉਮੀਦ ਹੈ। ਇਸ ਕਾਨੂੰਨ ਤਹਿਤ ਸਕੂਲਾਂ ਨੂੰ 3 ਵੱਖ-ਵੱਖ ਤਰੀਕਿਆਂ ਨਾਲ ਆਪਣੀਆਂ ਗਲੀਆਂ ਬੰਦ ਕਰਨ ਦੀ ਆਜ਼ਾਦੀ ਹੋਵੇਗੀ।
ਸਵੇਰ ਅਤੇ ਦੁਪਹਿਰ : ਕੱੁਝ ਸਕੂਲ ਲੱਗਭਗ ਅੱਧੇ ਘੰਟੇ ਲਈ ਸੜਕਾਂ ਨੂੰ ਬੰਦ ਕਰਨਗੇ ਜਦੋਂ ਬੱਚੇ ਸਕੂਲ ਵਿੱਚ ਆਉਂਦੇ-ਜਾਂਦੇ ਹਨ।
ਦੁਪਹਿਰ ਦੇ ਖਾਣੇ ਦੇ ਸਮੇਂ : ਕੁੱਝ ਸਕੂਲ ਦੁਪਹਿਰ ਦੇ ਖਾਣੇ ਦੌਰਾਨ ਸੜਕਾਂ ਬੰਦ ਕਰਨਗੇ ਤਾਂ ਜੋ ਬੱਚੇ ਗਲੀ ਵਿੱਚ ਖੇਡ ਸਕਣ।
ਹਾਲਾਂਕਿ, ਸਥਾਨਕ ਨਿਵਾਸੀਆਂ ਨੂੰ ਆਪਣੇ ਵਾਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਦੋਂ ਸੜਕ ਆਵਾਜਾਈ ਲਈ ਬੰਦ ਹੋਵੇਗੀ। ਇਸ ਪ੍ਰੋਗਰਾਮ ਵਿੱਚ ਸਿਰਫ਼ ਪਬਲਿਕ ਸਕੂਲ ਹੀ ਨਹੀਂ ਸਗੋਂ ਪ੍ਰਾਈਵੇਟ ਸਕੂਲ ਵੀ ਸ਼ਾਮਲ ਹਨ। 1950 ਦੇ ਦਹਾਕੇ ਵਿੱਚ, ਬੱਚਿਆਂ ਦੁਆਰਾ ਸੜਕ ਪਾਰ ਕਰਨ ਵੇਲੇ ਦੁਰਘਟਨਾਵਾਂ ਨੂੰ ਘਟਾਉਣ ਲਈ ਸਿਵਲ ਕਰਾਸਿੰਗ ਗਾਰਡ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸਨ, ਨਿਯੁਕਤ ਕੀਤੇ ਗਏ ਸਨ। ਉਹ ਦਿਨ ਵਿੱਚ 3 ਤੋਂ 4 ਘੰਟੇ ਕੰਮ ਕਰਦੀਆਂ ਸਨ ਅਤੇ ਪ੍ਰਤੀ ਘੰਟਾ ਲੱਗਭਗ 125 ਰੁਪਏ (ਕਰੀਬ 1500 ਰੁਪਏ) ਕਮਾਉਂਦੀਆਂ ਸਨ।

Related posts

ਦਿੱਲੀ ਤੋਂ ਸ਼ਿਮਲਾ ਤੱਕ ਮਾਰ ਕਰ ਸਕਦੀ ਪਾਕਿਸਤਾਨ ਦੀ ਫਤਿਹ 11 ਮਿਜ਼ਾਈਲ !

ਰੂਸ ਵਲੋਂ ਸਟ੍ਰੇਟ ਆਫ ਹੋਰਮੁਜ਼ ‘ਤੇ ਇਰਾਨ ਦੇ ਅਧਿਕਾਰਾਂ ਦਾ ਸਮਰਥਨ

ਡੇਵਿਡ ਬ੍ਰੈਟ ਆਸਟ੍ਰੇਲੀਆ ‘ਚ ਅਗਲੇ ਅਮਰੀਕੀ ਰਾਜਦੂਤ ਹੋਣਗੇ !