ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇੰਡੋਸੈਂਡ ਬੈਂਕ ਅੱਗੇ ਧਰਨਾ !

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇੰਡੋਸੈਂਡ ਬੈਂਕ ਅੱਗੇ ਧਰਨਾ ਲਾ ਕੇ ਬੈਂਕ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇੰਡੋਸੈਂਡ ਬੈਂਕ ਅੱਗੇ ਧਰਨਾ ਲਾ ਕੇ ਬੈਂਕ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅਤੇ ਝੁਨੀਰ ਬਲਾਕ ਦੇ ਪ੍ਰਧਾਨ ਕੁਲਦੀਪ ਸਿੰਘ ਚਚੋਹਰ ਨੇ ਦੱਸਿਆ ਕਿ ਪਿੰਡ ਫਤਿਹਪੁਰ ਦੇ ਕਿਸਾਨ ਜਸਵਿੰਦਰ ਸਿੰਘ ਨੇ 2022 ਵਿੱਚ 8 ਏਕੜ 3 ਕਨਾਲ ਪਰ 19 ਲੱਖ ਰੁਪਏ ਦੀ ਲਿਮਟ ਬਣਾਈ ਸੀ ਜੋ ਹਰ 6 ਮਹੀਨੇ ਬਾਅਦ ਵਿਆਜ ਸਮੇਤ ਲਿਮਟ ਭਰ ਰਿਹਾ ਸੀ। ਹੁਣ ਉਕਤ ਕਿਸਾਨ ਵੱਲੋਂ 19 ਲੱਖ 93500 ਰੁਪਏ ਵਿਆਜ ਸਮੇਤ ਭਰ ਕੇ ਬੈਂਕ ਤੋਂ ਐਨ.ੂ.ਸੀ. ਮੰਗੀ ਤਾਂ ਬੈਂਕ ਵੱਲੋਂ ਹਰੋ 84000 ਰੁਪਏ ਦੀ ਮੰਗ ਕੀਤੀ। ਮਸਲਾ ਜਥੇਬੰਦੀ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਕਿਸਾਨ ਆਗੂ ਵਾਰ-ਵਾਰ ਬੈਂਕ ਅਧਿਕਾਰੀਆਂ ਨੂੰ ਮਿਲੇ ਪਰ ਸਿਵਾਏ ਲਾਰਿਆਂ ਦੇ ਮਸਲੇ ਦਾ ਕੋਈ ਹੱਲ ਨਾ ਕੱਢਿਆ। ਜਿਸ ਕਰਕੇ ਮਜ਼ਬੂਰੀ ਵਸ ਜਥੇਬੰਦੀ ਨੂੰ ਬੈਂਕ ਅੱਗੇ ਧਰਨਾ ਲਾਉਣਾ ਪਿਆ। ਲੰਮਾ ਸਮਾਂ ਚੱਲੇ ਸੰਘਰਸ਼ ਤੋਂ ਬਾਅਦ ਬੈਂਕ ਅਧਿਕਾਰੀਆਂ ਵੱਲੋਂ ਡੀ.ਐਸ.ਪੀ. ਪ੍ਰਿਤਪਾਲ ਸਿੰਘ ਦੀ ਹਾਜ਼ਰੀ ਵਿੱਚ ਮੰਨਿਆ ਕਿ ਬੈਂਕ ਦੇ ਹੈਡ ਆਫਿਸ ਵਿੱਚ ਉਨਾਂ ਦੀ ਗੱਲ ਹੋ ਚੁੱਕੀ ਹੈ ਕਿ ਅਗਲੇ ਸੋਮਵਾਰ ਨੂੰ ਕਿਸਾਨ ਨੂੰ ਐਨ.ੂ.ਸੀ. ਦੇ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਗਿਆ।

ਇਸ ਮੌਕੇ ਕਿਸਾਨ ਆਗੂ ਉੱਤਮ ਸਿੰਘ ਰਾਮਾਨੰਦੀ, ਜਗਸੀਰ ਸਿੰਘ ਜਵਾਹਰਕੇ, ਮਨਜੀਤ ਸਿੰਘ ਰਾਮਾਨੰਦੀ, ਸੁਖਵਿੰਦਰ ਸਿੰਘ ਫਤਿਹਪੁਰ, ਰਾਏ ਸਿੰਘ ਝੇਰਿਆਂਵਾਲੀ ਹਾਜ਼ਰ ਸਨ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ