ਭਾਰਤੀ ਜਲ ਸੈਨਾ ਹਰ ਸਮੇਂ ਜੰਗ ਲਈ ਤਿਆਰ ਰਹੇ: ਚੀਫ਼ ਐਡਮਿਰਲ

ਨਵੀਂ ਦਿੱਲੀ – ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ. ਤਿ੍ਰਪਾਠੀ ਨੇ ਕਿਹਾ ਕਿ ਹਿੰਦ ਮਹਾਸਾਗਰ ’ਚ ਚੀਨ ਦੀ ਆਪਣਾ ਅਸਰ ਵਧਾਉਣ ਦੀ ਕੋਸ਼ਿਸ਼ ਅਤੇ ਲਾਲ ਸਾਗਰ ’ਚ ਸੰਵੇਦਨਸ਼ੀਲ ਸਥਿਤੀ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੂੰ ਕੌਮੀ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਹਰ ਸਮੇਂ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਜਲ ਸੈਨਾ ਹੈੱਡਕੁਆਰਟਰ ਵਿਖੇ ਤਾਇਨਾਤ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਰਣਨੀਤਕ ਸਮੁੰਦਰੀ ਖੇਤਰ ਵਿੱਚ ਮੌਜੂਦਾ ਸੁਰੱਖਿਆ ਮਾਹੌਲ ਅਤੇ ਜਲ ਸੈਨਾ ਵੱਲੋਂ ਸੰਭਾਵੀ ਕਾਰਵਾਈਆਂ ਬਾਰੇ ਡੂੰਘੀ ਦਿਲਚਸਪੀ ਲਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਜਲ ਸੈਨਾ ਦਾ ਉਦੇਸ਼ ਕੌਮੀ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਹਰ ਸਮੇਂ, ਕਿਸੇ ਵੀ ਸਮੇਂ, ਕਿਤੇ ਵੀ, ਕਿਸੇ ਵੀ ਤਰੀਕੇ ਨਾਲ ਲੜਨ ਲਈ ਤਿਆਰ ਰਹਿਣਾ ਹੈ।

Related posts

ਭਾਰਤ ਵਲੋਂ ਆਪਣੇ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਨਾ ਕਰਨ ਦੀ ਸਲਾਹ

ਭਾਜਪਾ ਪੰਜਾਬ ਚੋਣਾਂ ਆਪਣੇ ਬਲਬੂਤੇ ’ਤੇ ਹੀ ਲੜੇਗੀ – ਨਿਤਿਨ ਨਬੀਨ

ਸ਼ਾਹਰੁਖ ਖਾਨ ਦਾ ਬੇਟਾ : ਜੁੱਤੀ ਚੋਰੀ ਕਰਕੇ ਦੌੜਦਾ ਵਾਲ-ਵਾਲ ਬਚਿਆ !