ਮੌਂਟ੍ਰੀਆਲ – ਅਮਰੀਕਾ ਦੇ ਮੈਸੇਚਿਊਸੈਟਸ ਸੂਬੇ ’ਚ ਪਿਛਲੇ ਹਫ਼ਤੇ ਭਾਰਤੀ ਮੂਲ ਦੇ ਇੱਕ ਅਮੀਰ ਜੋੜੇ ਅਤੇ ਉਸ ਦੀ ਧੀ ਦੀ ਮੌਤ ਨੂੰ ਮੈਡੀਕਲ ਅਧਿਕਾਰੀਆਂ ਨੇ ਪੋਸਟਮੌਰਟਮ ਤੋਂ ਬਾਅਦ ਕਤਲ-ਆਤਮ ਹੱਤਿਆ ਕਰਾਰ ਦਿੱਤਾ ਹੈ। 28 ਦਸੰਬਰ 2023 ਨੂੰ ਰਾਕੇਸ਼ ਕਮਲ (57), ਉਸ ਦੀ ਪਤਨੀ ਟੀਨਾ ਕਮਲ (54) ਅਤੇ ਉਨ੍ਹਾਂ ਦੀ ਕਾਲਜ ’ਚ ਪੜ੍ਹਨ ਵਾਲੀ ਧੀ ਆਰੀਆਨਾ ਕਮਲ (18) ਡੋਵਰ, ਮੈਸੇਚਿਉਸੇਟਸ ’ਚ ਆਪਣੀ ਪੰਜ ਮਿਲੀਅਨ ਡਾਲਰ ਦੀ ਹਵੇਲੀ ’ਚ ਮਿ੍ਰਤਕ ਪਾਏ ਗਏ ਸਨ।
ਰਾਕੇਸ਼ ਕਮਲ ਕੋਲ ਇੱਕ ਹਥਿਆਰ ਬਰਾਮਦ ਹੋਇਆ ਸੀ। ਨੌਰਫ਼ੋਕ ਡਿਸਟਿ੍ਰਕਟ ਅਟਰਨੀ ਮਾਈਕਲ ਮੌਰੀਸੀ ਦੇ ਦਫ਼ਤਰ ਦੁਆਰਾ ਜਾਰੀ ਇੱਕ ਪ੍ਰੈੱਸ ਬਿਆਨ ’ਚ ਕਿਹਾ ਗਿਆ ਹੈ ਕਿ ਚੀਫ਼ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਦੁਆਰਾ ਜਾਰੀ ਕੀਤੇ ਪੋਸਟਮੌਰਟਮ ਦੇ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਟੀਨਾ ਅਤੇ ਉਸ ਦੀ ਧੀ ਆਰੀਆਨਾ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਰਾਕੇਸ਼ ਦੀ ਮੌਤ ਖ਼ੁਦ ਨੂੰ ਮਾਰੀ ਹੋਈ ਗੋਲੀ ਦੇ ਜ਼ਖ਼ਮ ਕਾਰਨ ਹੋਈ। ਅੰਤਿਮ ਪੋਸਟਮੌਰਟਮ ਰਿਪੋਰਟ ਆਉਣ ਵਾਲੇ ਹਫ਼ਤਿਆਂ ’ਚ ਪੂਰੀ ਹੋਣ ਦੀ ਸੰਭਾਵਨਾ ਹੈ।
ਰੀਲੀਜ਼ ’ਚ ਅੱਗੇ ਕਿਹਾ ਗਿਆ ਕਿ ਹਾਲਾਂਕਿ ਬੰਦੂਕ ਦੀ ਪੂਰੀ ਫ਼ੋਰੈਂਜ਼ਿਕ ਅਤੇ ਬੈਲਿਸਟਿਕ ਜਾਂਚ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ, ਰਾਕੇਸ਼ ਕੋਲ ਮਿਲਿਆ ਹਥਿਆਰ.40 ਕੈਲੀਬਰ ਗਲੌਕ 22 ਨਾਲ ਮੇਲ ਖਾਂਦਾ ਹੈ। ਅਸਲਾ ਰਾਕੇਸ਼ ਦੇ ਨਾਮ ’ਤੇ ਰੈਜਿਸਟਰਡ ਨਹੀਂ ਸੀ, ਅਤੇ ਉਸ ਕੋਲ ਇਸ ਨੂੰ ਰੱਖਣ ਦਾ ਲਾਇਸੈਂਸ ਵੀ ਨਹੀਂ ਸੀ। ਮੈਸੇਚਿਊਸੈਟਸ ਰਾਜ ਪੁਲੀਸ ਨੇ ਹਥਿਆਰ ਦੇ ਮੂਲ ਦਾ ਪਤਾ ਲਗਾਉਣ ’ਚ ਸਹਾਇਤਾ ਲਈ ਐਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫ਼ੋਟਕ ਬਿਊਰੋ ਨਾਲ ਸੰਪਰਕ ਕੀਤਾ ਹੈ। ਡੋਵਰ ਅਤੇ ਮੈਸੇਚਿਊਸੈਟਸ ਰਾਜ ਪੁਲੀਸ ਦੁਆਰਾ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੇ ਹਫ਼ਤੇ ਮੌਰੀਸੀ ਨੇ ਕਿਹਾ ਸੀ ਕਿ ਸ਼ੁਰੂਆਤੀ ਜਾਂਚ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਘਟਨਾ ਘਰੇਲੂ ਹਿੰਸਾ ਦਾ ਮਾਮਲਾ ਸੀ ਅਤੇ ਸ਼ੁਰੂਆਤੀ ਤੌਰ ’ਤੇ ਬਾਹਰੀ ਪਾਰਟੀਆਂ ਦੀ ਸ਼ਮੂਲੀਅਤ ਦਾ ਕੋਈ ਸੰਕੇਤ ਨਹੀਂ ਸੀ ਦਿੱਤਾ ਗਿਆ। ਡੋਵਰ ਪੁਲੀਸ ਨੂੰ ਲਗਭਗ ਸ਼ਾਮ 7:24 ਵਜੇ ਕਮਲ ਨਿਵਾਸ ’ਤੇ ਜਵਾਬ ਦੀ ਬੇਨਤੀ ਕਰਨ ਲਈ 911 ਕਾਲ ਮਿਲੀ। ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਕਮਲ ਪਰਿਵਾਰ ਨੂੰ ਮਿ੍ਰਤਕ ਪਾਇਆ। ਮੋਰੀਸੀ ਨੇ ਕਿਹਾ ਕਿ ਉਸ ਘਰ ਨਾਲ ਜੁੜੀ ਕੋਈ ਵੀ ਪਹਿਲਾਂ ਪੁਲੀਸ ਰਿਪੋਰਟ ਜਾਂ ਘਰੇਲੂ ਘਟਨਾਵਾਂ ਨਹੀਂ ਸਨ। ਦਾ ਨਿਊ ਯੌਰਕ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਪਰਿਵਾਰ ਦੀ ਵਿਸ਼ਾਲ ਹਵੇਲੀ, ਜਿਸ ਦੀ ਕੀਮਤ 5.45 ਮਿਲੀਅਨ ਅਮਰੀਕੀ ਡਾਲਰ ਹੈ, ਇੱਕ ਸਾਲ ਪਹਿਲਾਂ ਫ਼ੋਰਕਲੋਯਰ ’ਚ ਚਲੀ ਗਈ ਸੀ ਅਤੇ ਤਿੰਨ ਮਿਲੀਅਨ ਡਾਲਰ ’ਚ ਵੇਚੀ ਗਈ ਸੀ। 41 ਨੇ ਕਿਹਾ ਕਿ ਉਸ ਸਮੇਂ ਹਵੇਲੀ ’ਚ ਮਾਰੇ ਗਏ ਪਰਿਵਾਰ ਦੇ ਮੈਂਬਰ ਹੀ ਰਹਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਇਲਾਕਾ ਰਾਜ ਦੇ ਸਭ ਤੋਂ ਅਮੀਰਾਂ ਵਿੱਚੋਂ ਇੱਕ ਸੀ ਅਤੇ ਇੱਕ ਸੁਰੱਖਿਅਤ ਭਾਈਚਾਰਾ ਸੀ।