ਭਾਰਤੀ ਫੌਜ ਨੇ ਚੀਨ ਸਰਹੱਦ ਨਾਲ ਲੱਗਦੇ ਸਿਲੀਗੁੜੀ ਕੋਰੀਡੋਰ ਨੇੜੇ ਕੀਤਾ ਫੌਜੀ ਅਭਿਆਸ, 600 ਜਵਾਨਾਂ ਨੇ ਲਿਆ ਹਿੱਸਾ

ਨਵੀਂ ਦਿੱਲੀ – ਫ਼ੌਜ ਨੇ ਚੀਨੀ ਸਰਹੱਦ ਨਾਲ ਲਗਦੇ ਸਿਲੀਗੁੜੀ ਕਾਰੀਡੋਰ ਕੋਲ ਦੋ ਦਿਨਾ ਜੰਗੀ ਮਸ਼ਕ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਇਸ ਖੇਤਰ ‘ਚ ਪਿਛਲੇ ਤਿੰਨ ਹਫ਼ਤੇ ‘ਚ ਇਸ ਤਰ੍ਹਾਂ ਦੀ ਇਹ ਦੂਜੀ ਜੰਗੀ ਮਸ਼ਕ ਹੈ। 24 ਤੋਂ 25 ਮਾਰਚ ਤਕ ਹੋਈ ਜੰਗੀ ਮਸ਼ਕ ‘ਚ 600 ਸੈਨਿਕਾਂ ਨੇ ਹਿੱਸਾ ਲਿਆ। ਸੈਨਿਕਾਂ ਨੇ ਵੀਰਤਾ ਦਾ ਪ੍ਰਦਰਸ਼ਨ ਕਰਦਿਆਂ ਉੱਨਤ ਫ੍ਰੀ-ਫਾਲ ਤਕਨੀਕ, ਨਿਗਰਾਨੀ ਤੇ ਨਿਸ਼ਾਨਾ ਵਿੰਨ੍ਹਨ ਦਾ ਅਭਿਆਸ ਕੀਤਾ। ਇਹ ਇਲਾਕਾ ਉੱਤਰ-ਪੂਰਬੀ ਖੇਤਰ ਨੂੰ ਬਾਕੀ ਭਾਰਤ ਨਾਲ ਜੋੜਦਾ ਹੈ ਤੇ ਸੈਨਿਕ ਨਜ਼ਰੀਏ ਤੋਂ ਬੇਹੱਦ ਅਹਿਮ ਮੰਨਿਆ ਜਾਂਦਾ ਹੈ। ਸਿਲੀਗੁੜੀ ਕਾਰੀਡੋਰ ਨੇਪਾਲ, ਭੂਟਾਨ ਤੇ ਬੰਗਲਾਦੇਸ਼ ਸਰਹੱਦ ਫੈਲਿਆ ਹੈ। ਬੰਗਾਲ ‘ਚ 60 ਕਿਮੀ ਲੰਬਾ ਤੇ 22 ਕਿਮੀ ਚੌੜਾ ਸਿਲੀਗੁੜੀ ਕਾਰੀਡੋਰ ਚਿਕਨ ਨੈੱਕ ਦੇ ਰੂਪ ‘ਚ ਵੀ ਜਾਣਿਆ ਜਾਂਦਾ ਹੈ। ਦੱਖਣ ਤੇ ਪੱਛਮ ‘ਚ ਬੰਗਲਾਦੇਸ਼ ਤੇ ਉੱਤਰ ‘ਚ ਚੀਨ ਦੇ ਵਿਚਕਾਰ ਸਥਿਤ ਇਹ ਕਾਰੀਡੋਰ ਭਾਰਤ ਨੂੰ ਨੇਪਾਲ, ਬੰਗਲਾਦੇਸ਼ ਤੇ ਭੂਟਾਨ ਨਾਲ ਵੀ ਜੋੜਦਾ ਹੈ। ਜਿਸ ਤਰ੍ਹਾਂ ਨਾਲ ਚੀਨ ਨੇ ਆਪਣੇ ਹਿੱਸੇ ‘ਚ ਸੜਕ ਤੇ ਹਵਾਈ ਪੱਟੀ ਨਿਰਮਾਣ ਸਰਗਰਮੀਆਂ ਨੂੰ ਜਾਰੀ ਰੱਖਿਆ ਹੈ, ਸਿਲੀਗੁੜੀ ਕਾਰੀਡੋਰ ਲਈ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ। ਇਸ ਨਜ਼ਰੀਏ ਨਾਲ ਇਹ ਅਭਿਆਰ ਰਣਨੀਤਕ ਤੌਰ ‘ਤੇ ਅਹਿਮ ਹੈ।

Related posts

AI ਇੱਕ ਸਾਧਨ ਹੈ ਇਹ ਮਨੁੱਖੀ ਸਮਝ ਦੀ ਥਾਂ ਨਹੀਂ ਲੈ ਸਕਦਾ – ਚੀਫ਼ ਜਸਟਿਸ

‘PARAM-2’ ‘AI ਇਮਪੈਕਟ ਸਮਿਟ 2026’ ਦੌਰਾਨ ਲਾਂਚ ਹੋਵੇਗਾ

ਟੀ-20 ਵਿਸ਼ਵ ਕੱਪ : ਭਾਰਤ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ