ਭਾਰਤੀ ਮੂਲ ਦੇ ਡਾ. ਅਸ਼ਵਿਨ ਵਾਸਨ ਨੇ ਦੇ ਹੈਲਥ ਕਮਿਸ਼ਨਰ ਵਜੋਂ ਦਿੱਤਾ ਅਸਤੀਫ਼ਾ

ਨਿਊਯਾਰਕ – ਅਮਰੀਕਾ ਵਿਖੇ ਨਿਊਯਾਰਕ ਸਿਟੀ ਵਿਚ ਸਿਟੀ ਹੈਲਥ ਕਮਿਸ਼ਨਰ ਡਾਕਟਰ ਅਸ਼ਵਿਨ ਵਾਸਨ, ਜੋ ਕੋਵਿਡ-19 ਮਹਾਮਾਰੀ ਦੇ ਇੱਕ ਨਾਜ਼ੁਕ ਪੜਾਅ ਵਿੱਚ ਸ਼ਹਿਰ ਦੀ ਅਗਵਾਈ ਕਰਨ ਲਈ ਵਿਆਪਕ ਤੌਰ ‘ਤੇ ਜਾਣੇ ਜਾਂਦੇ ਹਨ, ਨੇ 23 ਸਤੰਬਰ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਅਹੁਦਾ ਛੱਡਣ ਲਈ ਡਾ. ਵਾਸਨ ਨੇ ਆਪਣੇ ਫ਼ੈਸਲੇ ਲਈ ਪਰਿਵਾਰ ਨੂੰ ਮੁੱਖ ਕਾਰਜ ਵਜੋਂ ਦਰਸਾਇਆ। ਵਾਸਨ ਮੁਤਾਬਕ “ਜਿਵੇਂ ਕਿ ਕੋਈ ਵੀ ਪਰਿਵਾਰ ਵਾਲਾ, ਜਾਂ ਚੁਣਿਆ ਹੋਇਆ ਪਰਿਵਾਰ ਜਾਣਦਾ ਹੈ, ਮੇਰੀ ਪਤਨੀ ਅਤੇ ਤਿੰਨ ਛੋਟੇ ਬੱਚਿਆਂ ਨੇ ਮੇਰੇ ਨਾਲ ਸੇਵਾ ਕੀਤੀ ਹੈ, ਮੇਰੀ ਗੈਰ-ਮੌਜੂਦਗੀ ਦਾ ਖਮਿਆਜ਼ਾ ਝੱਲਿਆ ਹੈ ਅਤੇ ਮੋਢੇ ਨਾਲ ਮੋਢਾ ਜੋੜਿਆ ਹੈ। ਮੈਂ ਉਨ੍ਹਾਂ ਦੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਚੁਣਿਆ ਹੈ ਕਿ ਹੁਣ ਉਨ੍ਹਾਂ ਨਾਲ ਸਮਾਂ ਬਿਤਾਉਣ ਦਾ ਸਮਾਂ ਆ ਗਿਆ ਹੈ। ਹਾਲਾਂਕਿ ਇਹ ਇੱਕ ਸਖ਼ਤ ਫੈਸਲਾ ਸੀ, ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਸਹੀ ਸੀ।” ਵਾਸਨ ਨੇ ਕਿਹਾ, “ਮੇਰੇ ਲਈ ਇਹ ਸੱਚਮੁੱਚ ਸਨਮਾਨ ਹੈ ਕਿ ਮੈਂ ਆਪਣੇ ਪਿਆਰੇ ਸ਼ਹਿਰ ਨਿਊਯਾਰਕ ਦੀ ਸੇਵਾ ਕੀਤੀ, ਜਿੱਥੇ ਮੈਂ ਸਾਲਾਂ ਤੋਂ ਇੱਕ ਪਰਿਵਾਰ ਸ਼ੁਰੂ ਕੀਤਾ ਅਤੇ ਉਸ ਨੂੰ ਪਾਲਿਆ। ਤੁਹਾਡਾ ਹੈਲਥ ਕਮਿਸ਼ਨਰ ਬਣਨਾ, ਸ਼ਹਿਰ ਦੇ 8.3 ਮਿਲੀਅਨ ਸਾਥੀਆਂ ਦੀ ਸੇਵਾ ਕਰਨਾ ਸਨਮਾਨ ਦੀ ਗੱਲ ਹੈ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?