ਭਾਰਤ ਚ ਦਾਖਲ ਹੋਣ ਦੀ ਕੋਸ਼ਿਸ਼ ਚ ਤਿੰਨ ਬੰਗਲਾਦੇਸ਼ੀ ਪੱਤਰਕਾਰਾਂ ਸਮੇਤ ਚਾਰ ਲੋਕ ਹਿਰਾਸਤ ਚ

ਢਾਕਾ – ਬੰਗਲਾਦੇਸ਼ੀ ਪੱਤਰਕਾਰ ਮੋਜ਼ਾਮਿਲ ਬਾਬੂ ਅਤੇ ਸ਼ਿਆਮਲ ਦੱਤਾ ਸਮੇਤ ਚਾਰ ਲੋਕਾਂ ਨੂੰ ਮੈਮਨਸਿੰਘ ਦੇ ਧੋਬੌਰਾ ਸਰਹੱਦ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਹਿਰਾਸਤ ਵਿਚ ਲਿਆ ਗਿਆ ਹੈ। ਸੋਮਵਾਰ ਨੂੰ ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ। ਸਥਾਨਕ ਅਖ਼ਬਾਰ ‘ਦਿ ਡੇਲੀ ਸਟਾਰ’ ਨੇ ਧੋਬੌਰਾ ਥਾਣਾ ਇੰਚਾਰਜ ਮੁਹੰਮਦ ਚੰਨ ਮੀਆ ਦੇ ਹਵਾਲੇ ਨਾਲ ਦੱਸਿਆ ਕਿ ਸਥਾਨਕ ਲੋਕਾਂ ਨੇ ਸਵੇਰੇ ਧੋਬੌਰਾ-ਪੂਰਬਧਾਲਾ ਸਰਹੱਦੀ ਖੇਤਰ ਤੋਂ ਚਾਰ ਲੋਕਾਂ ਅਤੇ ਇਕ ਪ੍ਰਾਈਵੇਟ ਕਾਰ ਨੂੰ ਫੜ ਲਿਆ। ਰਿਪੋਰਟਾਂ ਅਨੁਸਾਰ ਬਾਬੂ ਏਕਟੋਰ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਐਡੀਟਰ-ਇਨ-ਚੀਫ਼ ਹਨ ਅਤੇ ਦੱਤਾ ਜਾਟੀਆ ਪ੍ਰੈਸ ਕਲੱਬ ਦੇ ਸਾਬਕਾ ਜਨਰਲ ਸਕੱਤਰ ਹਨ। ਹਿਰਾਸਤ ਵਿੱਚ ਲਏ ਗਏ ਹੋਰਨਾਂ ਵਿੱਚ ਏਕਟੋਰ ਟੈਲੀਵਿਜ਼ਨ ਦੇ ਸੀਨੀਅਰ ਰਿਪੋਰਟਰ ਮਹਿਬੂਬੁਰ ਰਹਿਮਾਨ ਅਤੇ ਪ੍ਰਾਈਵੇਟ ਕਾਰ ਡਰਾਈਵਰ ਸਲੀਮ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਚਾਰੋਂ ਫਿਲਹਾਲ ਹਿਰਾਸਤ ਵਿੱਚ ਹਨ।

Related posts

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ