ਭਾਰਤ ‘ਚ ਸੋਸ਼ਲ ਮੀਡੀਆ ਨੇ ਕੋਰੋਨਾ ਬਾਰੇ ਸਭ ਤੋਂ ਵੱਧ ਗੁੰਮਰਾਹ ਕੀਤਾ

ਨਵੀਂ ਦਿੱਲੀ – ਭਾਰਤ ‘ਚ ਲੋਕਾਂ ਦੀ ਇੰਟਰਨੈੱਟ ਤੱਕ ਵੱਡੀ ਪੱਧਰ ‘ਤੇ ਪਹੁੰਚ, ਸੋਸ਼ਲ ਮੀਡੀਆ ਦੀ ਵਧ ਰਹੀ ਵਰਤੋਂ ਅਤੇ ਉਪਭੋਗਤਾਵਾਂ ‘ਚ ਇੰਟਰਨੈੱਟ ਸਾਖਰਤਾ ਦੀ ਘਾਟ ਕਾਰਨ ਕੋਵਿਡ-19 ਸੰਬੰਧੀ ਸੋਸ਼ਲ ਮੀਡੀਆ ‘ਤੇ ਸਭ ਤੋਂ ਵੱਧ ਗਲਤ ਜਾਣਕਾਰੀ ਦਿੱਤੀ ਗਈ | ਵੱਖ-ਵੱਖ ਦੇਸ਼ਾਂ ‘ਚ ਗਲਤ ਜਾਣਕਾਰੀ ਦੇ ਫੈਲਣ ਅਤੇ ਸਰੋਤਾਂ ਨੂੰ ਸਮਝਣ ਲਈ 94 ਸੰਸਥਾਵਾਂ ਨੇ 138 ਦੇਸ਼ਾਂ ਵਿਚ ਦਿੱਤੀਆਂ ਗਈਆਂ 9657 ਜਾਣਕਾਰੀਆਂ ਦੀ ਜਾਂਚ ਕੀਤੀ | ਅਧਿਐਨ ਵਿਚ ਸਾਹਮਣੇ ਆਇਆ ਕਿ ਸਾਰੇ ਦੇਸ਼ਾਂ ਵਿੱਚੋਂ ਭਾਰਤ ‘ਚ ਸੋਸ਼ਲ ਮੀਡੀਆ ‘ਤੇ ਸਭ ਤੋਂ ਵੱਧ 18.07 ਫੀਸਦ ਗਲਤ ਜਾਣਕਾਰੀ ਦਿੱਤੀ ਗਈ | ਸੋਸ਼ਲ ਮੀਡੀਆ ਵੱਧ ਤੋਂ ਵੱਧ 84.94 ਪ੍ਰਤੀਸ਼ਤ ਗਲਤ ਜਾਣਕਾਰੀ ਫੈਲਾਉਂਦਾ ਹੈ ਅਤੇ ਕੋਵਿਡ-19 ਨਾਲ ਸੰਬੰਧਤ 90.5 ਪ੍ਰਤੀਸ਼ਤ ਗਲਤ ਜਾਣਕਾਰੀ ਲਈ ਇੰਟਰਨੈੱਟ ਜ਼ਿੰਮੇਵਾਰ ਹੈ | ਇਨ੍ਹਾਂ ਤੋਂ ਇਲਾਵਾ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਪਲੇਟਫਾਰਮਾਂ ਵਿਚ 66.87 ਫੀਸਦੀ ਗਲਤ ਜਾਣਕਾਰੀ ਦਿੱਤੀ ਗਈ ਸੀ |

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ