ਭਾਰਤ ਦੇ ਪਹਿਲੇ ਪੁਲਾੜ ਸੈਲਾਨੀ ਬਣੇ ਗੋਪੀ ਥੋਟਾਕੁਰਾ

ਹਿਊਸਟਨ – ਅਮੇਜ਼ਨ ਦੇ ਸੰਸਥਾਪਕ ਜੈਫ ਬੇਜੋਸ ਦੀ ਸਪੇਸ ਕੰਪਨੀ ਬਲੂ ਓਰਿਜਿਨ ਨੇ ਐਤਵਾਰ, 19 ਮਈ ਨੂੰ ਨਿਊ ਸ਼ੇਪਾਰਡ ਰਾਕੇਟ ਨਾਲ 6 ਲੋਕਾਂ ਨੂੰ ਪੁਲਾੜ ਵਿੱਚ ਭੇਜਿਆ। ਇਨ੍ਹਾਂ ਵਿੱਚ ਆਂਧਰਾਪ੍ਰਦੇਸ਼ ਦੇ ਗੋਪੀ ਥੋਟਾਕੁਰਾ ਵੀ ਸ਼ਾਮਿਲ ਹਨ। 30 ਸਾਲਾ ਗੋਪੀ ਸੈਲਾਨੀ ਵਜੋਂ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ।ਗੋਪੀ ਇੱਕ ਪਾਇਲਟ ਅਤੇ ਉਦਯੋਗਪਤੀ ਹਨ। ਉਨ੍ਹਾਂ ਨੇ ਫਲੋਰੀਡਾ ਵਿੱਚ ਐਮਬਰੀ-ਰਿਡਲ ਏਰੋਨੌਟਿਕਲ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਦੁਬਈ ਵਿੱਚ ਅਮੀਰਾਤ ਏਵੀਏਸ਼ਨ ਯੂਨੀਵਰਸਿਟੀ ਵਿੱਚ ਹਵਾਬਾਜ਼ੀ ਪ੍ਰਬੰਧਨ ਦਾ ਅਧਿਐਨ ਕੀਤਾ।ਬਲੂ ਓਰਿਜਿਨ ਅਨੁਸਾਰ, ਗੋਪੀ ਇੱਕ ਪਾਇਲਟ ਅਤੇ ਏਵੀਏਟਰ ਹਨ, ਜਿਨ੍ਹਾਂ ਨੇ ਕਾਰ ਚਲਾਉਣ ਤੋਂ ਪਹਿਲਾਂ ਜਹਾਜ਼ ਉਡਾਉਣਾ ਸਿੱਖ ਲਿਆ ਸੀ। ਉਨ੍ਹਾਂ ਨੇ ਅੰਤਰਰਾਸ਼ਟਰੀ ਮੈਡੀਕਲ ਜੈੱਟ ਪਾਇਲਟ ਵਜੋਂ ਕੰਮ ਕੀਤਾ ਹੈ। ਵਪਾਰਕ ਜੈੱਟਾਂ ਤੋਂ ਇਲਾਵਾ, ਗੋਪੀ ਬੁਸ਼, ਐਰੋਬੈਟਿਕ ਅਤੇ ਸਮੁੰਦਰੀ ਜਹਾਜ਼, ਗਲਾਈਡਰ ਅਤੇ ਗਰਮ ਹਵਾ ਦੇ ਗੁਬਾਰੇ ਵੀ ਉਡਾਉਂਦੇ ਹਨ।ਗੋਪੀ ਥੋਟਾਕੁਰਾ ਤੋਂ ਇਲਾਵਾ ਬਲੂ ਓਰਿਜਿਨ ਨੇ 5 ਹੋਰ ਲੋਕਾਂ ਨੂੰ ਪੁਲਾੜ ‘’ਚ ਯਾਤਰਾ ਕਰਨ ਲਈ ਭੇਜਿਆ ਹੈ। ਇਨ੍ਹਾਂ ਵਿੱਚ ਮੇਸਨ ਏਂਜਲ, ਸਿਲਵੇਨ ਚਿਰੋਨ, ਕੇਨੇਥ ਐਲ. ਹੇਜ਼, ਕੈਰੋਲ ਸਕਾਲਰ, ਗੋਪੀ ਥੋਟਾਕੁਰਾ ਅਤੇ ਸਾਬਕਾ ਯੂਐਸ ਏਅਰ ਫੋਰਸ ਕੈਪਟਨ ਐਡ ਡਵਾਈਟ।ਕੰਪਨੀ ਨੇ ਸੋਸ਼ਲ ਮੀਡੀਆ ‘’ਤੇ ਕਿਹਾ ਕਿ ਬਲੂ ਓਰਿਜਿਨ ਦੀ ਸੱਤਵੀਂ ਮਨੁੱਖੀ ਪੁਲਾੜ ਉਡਾਣ ਐੱਨਐੱਸ-25 ਐਤਵਾਰ ਸਵੇਰੇ ਪੱਛਮੀ ਟੈਕਸਾਸ ਵਿੱਚ ਲਾਂਚ ਸਾਈਟ ਵਨ ਤੋਂ ਰਵਾਨਾ ਹੋਈ।ਇਸ ਤੋਂ ਪਹਿਲਾਂ ਵੀ ਬਲੂ ਓਰਿਜਿਨ ਨਿਊ ਸ਼ੇਪਾਰਡ ਰਾਕੇਟ ‘ਤੇ 31 ਲੋਕਾਂ ਨੂੰ ਪੁਲਾੜ ‘ਚ ਲੈ ਕੇ ਜਾ ਚੁੱਕਾ ਹੈ। ਇਸ ਰਾਕੇਟ ਦਾ ਨਾਂ ਪੁਲਾੜ ਵਿਚ ਜਾਣ ਵਾਲੇ ਪਹਿਲੇ ਅਮਰੀਕੀ ਪੁਲਾੜ ਯਾਤਰੀ ਐਲਨ ਸ਼ੇਪਾਰਡ ਦੇ ਨਾਂ ‘ਤੇ ਰੱਖਿਆ ਗਿਆ ਸੀ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?