ਭਾਰਤ ਦੇ ਸਾਊਥ ਅਫਰੀਕਾ ਦੌਰੇ ‘ਤੇ BCCI ਦਾ ਅਹਿਮ ਫੈਸਲਾ, ਟੀ20 ਸੀਰੀਜ਼ ਹੋਈ ਮੁਲਤਵੀਂ

ਕੋਲਕਾਤਾ – ਭਾਰਤੀ ਕ੍ਰਿਕਟ ਟੀਮ ਇਸ ਮਹੀਨੇ ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਦੱਖਣੀ ਅਫਰੀਕਾ ਦਾ ਦੌਰਾ ਕਰਨ ਵਾਲੀ ਹੈ। ਅਫਰੀਕਾ ਵਿਚ ਕੋਰੋਨਾ ਵਾਇਰਸ ਦੇ ਇਕ ਨਵੇਂ ਰੂਪ ਦੇ ਫੈਲਣ ਕਾਰਨ, ਇਸ ਦੌਰੇ ਦੀ ਲਗਾਤਾਰ ਚਰਚਾ ਹੋ ਰਹੀ ਸੀ। ਬੀਸੀਸੀਆਈ ਨੇ ਸ਼ਨਿਚਰਵਾਰ ਨੂੰ ਇਕ ਅਹਿਮ ਬੈਠਕ ਵਿਚ ਇਸ ਦੌਰੇ ਨੂੰ ਲੈ ਕੇ ਅਹਿਮ ਫੈਸਲਾ ਲਿਆ। ਬੋਰਡ ਦੇ ਉਪ-ਚੇਅਰਮੈਨ ਜੈ ਸ਼ਾਹ ਨੇ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੀ ਪੁਸ਼ਟੀ ਕੀਤੀ ਹੈ।

ਜੈ ਸ਼ਾਹ ਨੇ ਦੱਸਿਆ ਭਾਰਤੀ ਟੀਮ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਇੱਥੇ ਟੀਮ ਇੰਡੀਆ ਤਿੰਨ ਟੈਸਟ ਮੈਚ ਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਚਾਰ ਮੈਚਾਂ ਦੀ ਟੀ-20 ਸੀਰੀਜ਼ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸੀਰੀਜ਼ ਬਾਅਦ ‘ਚ ਖੇਡੀ ਜਾਵੇਗੀ।

Related posts

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !

ਭਾਰਤ-ਨਿਊਜ਼ੀਲੈਂਡ ਟੀ-20 : ਭਾਰਤ ਨੇ 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤਿਆ