ਦੁਬਈ – ਭਾਰਤ ਨੇ ਸ਼ੁੱਕਰਵਾਰ ਨੂੰ ਜਾਰੀ ਆਈਸੀਸੀ ਦੀ ਤਾਜ਼ਾ ਸਾਲਾਨਾ ਰੈਂਕਿੰਗ ‘ਚ ਵਨਡੇ ਅਤੇ ਟੀ-20 ‘’ਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਪਰ ਪੁਰਸ਼ ਟੈਸਟ ਟੀਮ ਰੈਂਕਿੰਗ ‘’ਚ ਉਹ ਦੂਜੇ ਸਥਾਨ ’ਤੇ ਖਿਸਕ ਗਿਆ। ਪੰਜ ਦਿਨਾਂ ਫਾਰਮੈਟ ‘’ਚ ਭਾਰਤ ਨੇ ਮੌਜੂਦਾ ਵਿਸ਼ਵ ਟੈਸਟ ਚੈਂਪੀਅਨ ਆਸਟਰੇਲੀਆ ਤੋਂ ਚੋਟੀ ਦਾ ਸਥਾਨ ਗੁਆ ਦਿੱਤਾ। ਸਾਲਾਨਾ ਅਪਡੇਟ 2020-21 ਸੀਜ਼ਨ ਦੇ ਨਤੀਜਿਆਂ ਨੂੰ ਹਟਾ ਦਿੰਦਾ ਹੈ ਅਤੇ ਮਈ 2021 ਤੋਂ ਬਾਅਦ ਪੂਰੀਆਂ ਹੋਈਆਂ ਸਾਰੀਆਂ ਸੀਰੀਜ਼ ਨੂੰ ਸ਼ਾਮਲ ਕਰਦਾ ਹੈ। ਟੈਸਟ ਰੈਂਕਿੰਗ ‘’ਚ ਭਾਰਤ (120 ਅੰਕ) ਆਸਟਰੇਲੀਆ (124) ਤੋਂ ਸਿਰਫ਼ ਚਾਰ ਅੰਕ ਪਿੱਛੇ ਹੈ ਅਤੇ ਤੀਜੇ ਸਥਾਨ ’ਤੇ ਕਾਬਜ਼ ਇੰਗਲੈਂਡ ਤੋਂ 15 ਅੰਕ ਅੱਗੇ ਹੈ। ਦੱਖਣੀ ਅਫ਼ਰੀਕਾ (103 ਅੰਕ) 100 ਤੋਂ ਵੱਧ ਅੰਕ ਹਾਸਲ ਕਰਨ ਵਾਲੀ ਚੌਥੀ ਟੀਮ ਹੈ। ਭਾਰਤ 2020-21 ’ਚ ਆਸਟਰੇਲੀਆ ’ਚ 2-1 ਦੀ ਜਿੱਤ ਤੋਂ ਬਾਅਦ ਦੂਜੇ ਸਥਾਨ ‘’ਤੇ ਖਿਸਕ ਗਿਆ ਸੀ। ਤੀਜੇ ਤੋਂ ਨੌਵੇਂ ਸਥਾਨ ‘’ਤੇ ਰਹਿਣ ਵਾਲੀ ਟੀਮ ਦਾ ਵੀ ਇਹੀ ਕ੍ਰਮ ਹੈ। ਰੈਂਕਿੰਗ ਵਿਚ ਹੁਣ ਸਿਰਫ ਨੌਂ ਟੀਮਾਂ ਹਨ ਕਿਉਂਕਿ ਅਫ਼ਗਾਨਿਸਤਾਨ ਅਤੇ ਆਇਰਲੈਂਡ ਰੈਂਕਿੰਗ ਵਿਚ ਜਗ੍ਹਾ ਬਣਾਉਣ ਲਈ ਲੋੜੀਂਦੇ ਟੈਸਟ ਨਹੀਂ ਖੇਡਦੇ, ਜਦੋਂ ਕਿ ਜ਼ਿੰਬਾਬਵੇ ਨੇ ਪਿਛਲੇ ਤਿੰਨ ਸਾਲਾਂ ਵਿਚ ਸਿਰਫ ਤਿੰਨ ਟੈਸਟ ਖੇਡੇ ਹਨ। ਰੈਂਕਿੰਗ ਟੇਬਲ ਵਿਚ ਸ਼ਾਮਲ ਹੋਣ ਲਈ ਇੱਕ ਟੀਮ ਨੂੰ ਤਿੰਨ ਸਾਲਾਂ ਵਿਚ ਘੱਟੋ-ਘੱਟ ਅੱਠ ਟੈਸਟ ਖੇਡਣ ਦੀ ਲੋੜ ਹੁੰਦੀ ਹੈ। ਆਈਸੀਸੀ ਟੀ-20 ਰੈਂਕਿੰਗ ‘’ਚ ਆਸਟਰੇਲੀਆ ਇੰਗਲੈਂਡ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ ‘’ਤੇ ਆ ਗਿਆ ਹੈ ਪਰ ਉਹ ਭਾਰਤ ਦੇ 264 ਰੇਟਿੰਗ ਅੰਕਾਂ ਤੋਂ ਸੱਤ ਅੰਕ ਪਿੱਛੇ ਹੈ।
ਭਾਰਤ ਨੇ ਸਫੈਦ ਗੇਂਦ ਦੇ ਫ਼ਾਰਮੈਟ ’ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ
Visakhapatnam: Indian players celebrate for the run-out of England's captain Ben Stokes during the fourth day of the second Test match between India and England, at Dr Y.S. Rajasekhara Reddy ACA-VDCA Cricket Stadium, in Visakhapatnam, Monday, Feb. 5, 2024. (PTI Photo/R Senthil Kumar) (PTI02_05_2024_000155A)