ਮਨੀ ਲਾਂਡਰਿੰਗ ਕੇਸ ਈ.ਡੀ. ਨੇ ਚਾਰਜਸ਼ੀਟ ’ਚ ਪਿ੍ਰਯੰਕਾ ਗਾਂਧੀ ਦਾ ਨਾਮ ਕੀਤਾ ਦਰਜ

ਨਵੀਂ ਦਿੱਲੀ – ਕਾਂਗਰਸ ਨੇਤਾ ਪਿ੍ਰਯੰਕਾ ਗਾਂਧੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦਰਅਸਲ ਮਨੀ ਲਾਂਡਰਿੰਗ ਨਾਲ ਜੁੜੇ ਇਕ ਕੇਸ ਦੀ ਚਾਰਜਸ਼ੀਟ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪਿ੍ਰਯੰਕਾ ਗਾਂਧੀ ਦਾ ਨਾਂ ਦਰਜ ਕੀਤਾ ਹੈ। ਈ.ਡੀ. ਦੀ ਚਾਰਜਸ਼ੀਟ ਵਿਚ ਪਿ੍ਰਯੰਕਾ ਦੇ ਨਾਮ ਦਾ ਜ਼ਿਕਰ ਜ਼ਮੀਨ ਖਰੀਦ ਦੇ ਦੋਸ਼ੀ ਨਾਲ ਜੁੜੇ ਹੋਣ ਦੇ ਸੰਦਰਭ ’ਚ ਹੈ। ਇਸ ਚਾਰਜਸ਼ੀਟ ਵਿਚ ਪਿ੍ਰਯੰਕਾ ਨਾਲ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਦੇ ਨਾਂ ਦਾ ਵੀ ਜ਼ਿਕਰ ਹੈ।ਈ. ਡੀ.) ਦੀ ਚਾਰਜਸ਼ੀਟ ਮੁਤਾਬਕ ਸੰਜੇ ਭੰਡਾਰੀ ਦੇ ਇਕ ਸਾਥੀ ਸੀਸੀ ਥੰਪੀ ਨੇ 2005 ਤੋਂ 2008 ਤੱਕ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਅਮੀਪੁਰ ਵਿਚ ਰੀਅਲ ਅਸਟੇਟ ਏਜੰਟ ਪਾਹਵਾ ਰਾਹੀਂ 486 ਏਕੜ ਜ਼ਮੀਨ ਖਰੀਦੀ ਸੀ। ਰਾਬਰਟ ਵਾਡਰਾ ਨੇ 2006 ’ਚ ਰੀਅਲ ਅਸਟੇਟ ਐੱਚ ਐਲ ਪਾਹਵਾ ਦੇ ਮਾਧਿਅਮ ਤੋਂ ਜ਼ਮੀਨ ਖਰੀਦੀ ਸੀ। ਦਸੰਬਰ 2010 ਵਿਚ ਉਸੇ ਜ਼ਮੀਨ ਨੂੰ ਐੱਚ ਐਲ ਪਾਹਵਾ ਨੂੰ ਵੇਚ ਦਿੱਤਾ। ਇਸ ਦੌਰਾਨ ਪਾਹਵਾ ਨੂੰ ਜ਼ਮੀਨ ਐਕੁਆਇਰ ਕਰਨ ਲਈ ਨਕਦੀ ਵੀ ਮਿਲ ਰਹੀ ਸੀ। ਈ.ਡੀ. ਦਾ ਦੋਸ਼ ਹੈ ਕਿ ਰਾਬਰਟ ਵਾਡਰਾ ਨੇ ਪਾਹਵਾ ਨੂੰ ਵਿਕਰੀ ਦੀ ਪੂਰੀ ਰਕਮ ਨਹੀਂ ਦਿੱਤੀ। ਇਸ ਸਬੰਧੀ ਜਾਂਚ ਅਜੇ ਜਾਰੀ ਹੈ।ਈਡੀ ਨੇ ਮੰਗਲਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ ਹੈ। ਭੰਡਾਰੀ 2016 ਵਿਚ ਬਿ੍ਰਟੇਨ ਭੱਜ ਗਿਆ ਸੀ। ਬਿ੍ਰਟਿਸ਼ ਸਰਕਾਰ ਨੇ ਈਡੀ ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਕਾਨੂੰਨੀ ਬੇਨਤੀ ’ਤੇ ਕਾਰਵਾਈ ਕਰਦਿਆਂ ਇਸ ਸਾਲ ਜਨਵਰੀ ’ਚ ਉਸ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਸੀ। ਈਡੀ ਅਤੇ ਸੀਬੀਆਈ ਸੰਜੇ ਭੰਡਾਰੀ ਵਿਰੁੱਧ ਕਥਿਤ ਤੌਰ ’ਤੇ ਵਿਦੇਸ਼ਾਂ ਵਿੱਚ ਅਣਦੱਸੀ ਜਾਇਦਾਦ ਰੱਖਣ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ।

Related posts

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !