ਮਰੀਜ਼ਾਂ ਨਾਲ ਕਰਦੀ ਸੀ ਨਫ਼ਰਤ, 22 ਮਾਮਲਿਆਂ ‘’ਚ ਪਾਈ ਗਈ ਦੋਸ਼ੀ

ਪੈਨਸਿਲਵੇਨੀਆ – ਅਮਰੀਕਾ ਦੇ ਪੈਨਸਿਲਵੇਨੀਆ ‘’ਚ 41 ਸਾਲਾ ਇਕ ਨਰਸ ਹੀਥਰ ਪ੍ਰੈਸਡੀ ਨੂੰ ਕਤਲ ਦੇ ਤਿੰਨ ਮਾਮਲਿਆਂ ਤੇ ਕਤਲ ਦੀ ਕੋਸ਼ਿਸ਼ ਦੇ 19 ਮਾਮਲਿਆਂ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਹੀਥਰ ਨੇ ਕਈ ਮਰੀਜ਼ਾਂ ਨੂੰ ਮਾਰਨ ਦੀ ਕੋਸ਼ਿਸ਼ ‘’ਚ ਤਿੰਨ ਸਾਲਾਂ ਤਕ ਇਨਸੁਲਿਨ ਦੀਆਂ ਘਾਤਕ ਖੁਰਾਕਾਂ ਦਿੱਤੀਆਂ ਸਨ।ਦੋਸ਼ੀ ਨਰਸ ਨੂੰ ਸ਼ਨਿਚਰਵਾਰ ਨੂੰ 380-760 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੂੰ ਦੱਸਿਆ ਗਿਆ ਕਿ ਉਹ 2020 ਤੋਂ 2023 ਦਰਮਿਆਨ ਪੰਜ ਸਿਹਤ ਸਹੂਲਤਾਂ ਵਿੱਚ ਘੱਟੋ-ਘੱਟ 17 ਮਰੀਜ਼ਾਂ ਦੀ ਮੌਤ ਲਈ ਜ਼ਿੰਮੇਵਾਰ ਸੀ।ਪ੍ਰੈਸਡੀ ’ਤੇ 22 ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ‘’ਚ ਇੰਸੁਲਿਨ ਦੇਣ ਦਾ ਦੋਸ਼ ਸੀ, ਜਿਨ੍ਹਾਂ ਵਿਚ ਕੁਝ ਅਜਿਹੇ ਸਨ ਜੋ ਸ਼ੂਗਰ ਦੇ ਮਰੀਜ਼ ਨਹੀਂ ਸਨ। ਜ਼ਿਆਦਾਤਰ ਮਰੀਜ਼ਾਂ ਦੀ ਮੌਤ ਖੁਰਾਕ ਲੈਣ ਤੋਂ ਤੁਰੰਤ ਬਾਅਦ ਜਾਂ ਕੁਝ ਸਮੇਂ ਬਾਅਦ ਹੋ ਗਈ ਸੀ। ਪੀੜਤਾਂ ਦੀ ਉਮਰ 43 ਤੋਂ 104 ਸਾਲ ਸੀ। ਨਰਸ ‘ਤੇ ਪਿਛਲੇ ਸਾਲ ਮਈ ਦੇ ਸ਼ੁਰੂ ‘ਚ ਦੋ ਮਰੀਜ਼ਾਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਦੀ ਪੁਲਿਸ ਜਾਂਚ ਨੇ ਪ੍ਰੈਸਡੀ ਦੇ ਖਿਲਾਫ ਕਈ ਹੋਰ ਦੋਸ਼ ਲਗਾਏ ਸਨ।ਅਤੀਤ ‘ਚ ਸਹਿਕਰਮੀਆਂ ਨੇ ਉਸਦੇ ਵਿਵਹਾਰ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਮਰੀਜ਼ਾਂ ਨੂੰ ਨਫ਼ਰਤ ਨਾਲ ਦੇਖਦੀ ਹੈ ਤੇ ਅਕਸਰ ਉਨ੍ਹਾਂ ਬਾਰੇ ਅਣਉਚਿਤ ਟਿੱਪਣੀਆਂ ਕਰਦੀ ਹੈ। ਸੁਣਵਾਈ ਦੌਰਾਨ ਉਸ ਨੇ ਅਦਾਲਤ ‘’ਚ ਆਪਣੇ ਆਪ ਨੂੰ ਦੋਸ਼ੀ ਦੱਸਿਆ। ਜਦੋਂ ਪ੍ਰੇਸਦੀ ਦੇ ਵਕੀਲਾਂ ਵਿੱਚੋਂ ਇੱਕ ਨੇ ਪੁੱਛਿਆ ਕਿ ਉਸਨੇ ਖ਼ੁਦ ਨੂੰ ਦੋਸ਼ੀ ਕਿਉਂ ਮੰਨਿਆ? ਜਿਸ ਦਾ ਪ੍ਰੇਸਡੀ ਨੇ ਜਵਾਬ ਦਿੱਤਾ, “ਕਿਉਂਕਿ ਮੈਂ ਦੋਸ਼ੀ ਹਾਂ।”

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ