ਮਲੇਸ਼ੀਆ ਦੇ ਸਾਬਕਾ ਨੇਤਾ ਮੁਹਿਦੀਨ ’ਤੇ ਰਾਜਧ੍ਰੋਹ ਦਾ ਮੁਕੱਦਮਾ ਦਰਜ

ਕੁਆਲਾਲੰਪੁਰ – ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੁਹਿਦੀਨ ਯਾਸੀਨ ’ਤੇ ਮੰਗਲਵਾਰ ਨੂੰ ਰਾਜਦ੍ਰੋਹ ਦਾ ਇਲਜ਼ਾਮ ਲਾਇਆ ਗਿਆ, ਜਿਸ ’ਚ ਉਨ੍ਹਾਂ ਨੇ ਦੇਸ਼ ਦੇ ਸਾਬਕਾ ਰਾਜਾ ਦੀ ਇਮਾਨਦਾਰੀ ‘ਤੇ ਕਥਿਤ ਤੌਰ ‘ਤੇ ਸਵਾਲ ਉਠਾਏ ਸਨ। ਮਾਰਚ 2020 ਤੋਂ ਅਗਸਤ 2021 ਤੱਕ ਮਲੇਸ਼ੀਆ ਦੀ ਅਗਵਾਈ ਕਰਨ ਵਾਲੇ ਮੁਹਿਦੀਨ ਨੇ ਉੱਤਰ-ਪੂਰਬੀ ਕੇਲਾਂਤਨ ਰਾਜ ਦੀ ਇਕ ਅਦਾਲਤ ’ਚ ਦੋਸ਼ ਮਨਜ਼ੂਰ ਨਹੀਂ ਕੀਤਾ। ਦੋਸ਼ਪੱਤਰ ਅਨੁਸਾਰ, ਮੁਹਿਦੀਨ ਨੇ ਪਿਛਲੇ ਮਹੀਨੇ ਕੇਲਾਂਤਨ ’ਚ ਇਕ ਉਪ-ਚੋਣ ਪ੍ਰਚਾਰ ਮੁਹਿੰਮ ਦੌਰਾਨ ਦੇਸ਼ਦ੍ਰੋਹੀ ਟਿੱਪਣੀਆਂ ਕੀਤੀਆਂ ਸਨ।ਨੌ ਜਾਤੀ ਮਲਯ ਦੇਸ਼ ਦੇ ਸ਼ਾਸਕ ਪੰਜ ਸਾਲ ਦੇ ਕਾਰਜਕਾਲ ਲਈ ਵਾਰੀ-ਵਾਰੀ ਤੋਂ ਮਲੇਸ਼ੀਆ ਦੇ ਰਾਜਾ ਬਣਦੇ ਹਨ। ਰਾਜਸ਼ਾਹੀ ਵੱਡੇ ਪੱਧਰ ‘ਤੇ ਰਸਮੀ ਭੂਮਿਕਾ ਨਿਭਾਉਂਦੀ ਹੈ ਪਰ ਦੇਸ਼ ਦੇ ਬਹੁਗਿਣਤੀ ਮੁਸਲਮਾਨ ਉਸ ਦੀ ਇੱਜ਼ਤ ਕਰਦੇ ਹਨ। ਮੁਹਿਦੀਨ ਨੇ 14 ਅਗਸਤ ਨੂੰ ਆਪਣੇ ਭਾਸ਼ਣ ’ਚ ਸਵਾਲ ਉਠਾਇਆ ਸੀ ਕਿ ਨਵੰਬਰ 2022 ’ਚ ਤਿ੍ਰਸ਼ੰਕੁ ਸੰਸਦ ਤੋਂ ਬਾਅਦ ਤਤਕਾਲੀਨ ਰਾਜਾ ਸਲਤਾਨ ਅਬਦੁੱਲਾ ਸਲਤਾਨ ਅਹਿਮਦ ਸ਼ਾਹ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਉਂ ਨਹੀਂ ਸੱਦਿਆ ਸੀ? ਮੁਹਿਦੀਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਜ਼ਿਆਦਾਤਰ ਸੰਸਦ ਮੈਂਬਰਾਂ ਦਾ ਸਮਰਥਨ ਸੀ

Related posts

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !