ਮਹਾਨ ਸ੍ਰੀ ਗੁਰੂ ਨਾਨਕ ਦੇਵ ਜੀ

ਲੇਖਕ: ਤਰਸੇਮ ਸਿੰਘ ਕਰੀਰ, ਮੈਲਬੌਰਨ

ਮਹਾਨ ਇਨਸਾਨਾਂ ਦੀ ਪਹਿਚਾਨ ਉਹਨਾਂ ਦੇ ਮਹਾਨ ਕੰਮਾਂ,ਸਿਧਾਂਤਾਂ ਅਤੇ ਅਸੂਲਾਂ ਤੋਂ ਹੀ ਕੀਤੀ ਜਾਂਦੀ ਹੈ।ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਅਜਿਹੇ ਹੀ ਰਹਿਬਰ,ਪੁਰਸ਼ ਹੋਏ ਹਨ ਜੋ ਹਰ ਇਕ ਜਾਤ, ਫ਼ਿਰਕਾ, ਮਜ਼੍ਹਬ ਅਤੇ ਸਮੂਹ ਦੇ ਕੋਲ ਆਪ ਚੱਲਕੇ ਗਏ ਅਤੇ ਆਪਣੀ ਤੀਖਣ ਬੁਧੀ ਤੇ ਨਿਮਰਤਾ ਦੇ ਸਦਕਾ ਆਪਣੀ ਹਰ ਗੱਲ ਦਾ ਸਿੱਕਾ ਮਨਵਾਇਆ ਕਿਉਂਕਿ ਉਨ੍ਹਾਂ ਦੀ ਹਰ ਗੱਲ ਤਰਕ ਤੇ ਪੂਰੀ ਉਤਰਦੀ ਸੀ ਅਤੇ ਸਾਹਮਣੇ ਵਾਲੇ ਨੂੰ ਲਾ-ਜਵਾਬ ਕਰਕੇ ਹੀ ਅਗਲੇ ਨੂੰ ਅਹਿਸਾਸ ਕਰਵਾਉਂਦੇ ਸਨ ਕਿ ਗਲਤ ਕੀ ਹੈ ਅਤੇ ਸਹੀ ਕੀ।

ਅੱਜ ਦੁਨੀਂਆ ਭਰ ਵਿੱਚ ਉਂਨਾਂ ਦੀ ਵਿਚਾਰਧਾਰਾ ਤੇ ਅਮਲ ਕਰਦੇ ਹੋਏ ਉਸ ਮਹਾਨ ਸ਼ਾਇਰ ਕਵੀ ਦੀ 550ਵੀਂ ਜਨਮ ਸ਼ਤਾਬਦੀ ਬਹੁਤ ਹੀ ਉਲਾਸ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਸ਼ਹਿਰ ਵਿੱਚ ਕੀਰਤਨ ਦਰਬਾਰ, ਢਾਡੀ ਦਰਬਾਰ ਲੰਗਰ ਅਤੇ ਹੋਰ ਬੇਅੰਤ ਪ੍ਰਕਾਰ ਦੇ ਸਮਾਗਮ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਹਨ। ਹਰ ਕੋਈ ਵਿਅਕਤੀ ਵਿਸ਼ੇਸ਼ ਅਤੇ ਰਾਜਨੀਤੀਵਾਨ ਆਪਣੀ ਹੈਸੀਅਤ ਮੁਤਾਬਕ ਅਤੇ ਆਪਣੇ ਤਰੀਕੇ ਨਾਲ ਉ੍ਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਨ।

ਮੈਨੂੰ ਇੱਕ ਸਾਲ ਪਹਿਲਾਂ ਸਤੰਬਰ ਮਹੀਨੇ 2119 ਵਿੱਚ ਕੈਨੇਡਾ ਦੇ ਵੈਨਕੁਵਰ ਸ਼ਹਿਰ ਦੇ ਕਸਬਾ ਸਰੀ ਵਿੱਚ ਕਿਸੇ ਰਿਸ਼ਤੇਦਾਰ ਦੀ ਬੀਮਾਰਪੁਰਸੀ ਲਈ ਉਥੋਂ ਦੇ ਸਰਕਾਰੀ ਹਸਪਤਾਲ ਵਿੱਚ ਜਾਣ ਦਾ ਮੌਕਾ ਪ੍ਰਾਪਤ ਹੋਇਆ  ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਸਰਕਾਰੀ ਹਸਪਤਾਲ ਵਿੱਚ ਉੱਥੋਂ ਦੀ ਸਥਾਨਕ ਸੰਗਤ ਦੇ ਸਹਿਯੋਗ ਨਾਲ “ ਮਾਤਾ ਤ੍ਰਿਪਤਾ ਫੈਮਿਲੀ ਬਰਥਿੰਗ ਯੂਨਿਟ” ਅਤੇ “ਗੁਰੂ ਨਾਨਕ ਐਮਰਜੈਂਸੀ ਸਰਵਿਸ ਐਂਨਟਰੈਂਸ” ਦੋ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹਨ। ਦੀਨ-ਦੁਨੀਆ ਦੀ ਸੇਵਾ ਕਰਨਾ, ਜਰੂਰਤਵੰਦ ਦੀ ਜ਼ਰੂਰਤ ਪੂਰੀ ਕਰਨੀ ਹੀ ਪਰਮਾਤਮਾ ਦੀ ਸੱਚੀ ਭਗਤੀ ਹੈ।

 

 

 

 

 

ਆਉ ਅਸੀਂ ਵੀ ਪ੍ਰਣ ਕਰੀਏ ਕਿ ਉਸ ਮਹਾਂਪੁਰਸ਼ ਦੀ ਸਿੱਖਿਆ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ ਅਤੇ ਆਪਣਾ ਬਣਦਾ ਯੋਗਦਾਨ ਇੰਨਾਂ ਚੱਲਦੇ ਸਮਾਗਮਾਂ ਵਿੱਚ ਪਾਈਏ।

Related posts

$100 Million Boost for Bushfire Recovery Across Victoria

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ