ਮਹਾਰਾਸ਼ਟਰ ਬੀਐਮਸੀ ਚੋਣਾਂ ‘ਚ 29 ਸਾਲਾਂ ਬਾਅਦ ਭਾਜਪਾ ਨੇ ਠਾਕਰੇ ਨੂੰ ਹਰਾ ਕੇ ਜਿੱਤ ਹਾਸਲ ਕੀਤੀ

ਮੁੰਬਈ ਭਾਜਪਾ ਦਫ਼ਤਰ ਵਿੱਚ ਮਹਾਰਾਸ਼ਟਰ ਮੁੱਖ-ਮੰਤਰੀ ਦੇਵੇਂਦਰ ਫੜਨਵੀਸ।

ਮਹਾਰਾਸ਼ਟਰ ਦੀਆਂ ਬ੍ਰਹਿਨਮੁੰਬਈ ਨਗਰ ਨਿਗਮ (ਬੀਐਮਸੀ) ਨਗਰ ਨਿਗਮਾਂ ਚੋਣਾਂ ਦੇ ਵਿੱਚ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਹੈ। ਬੀਐਮਸੀ ਵਿੱਚ ਪਹਿਲੀ ਵਾਰ ਭਾਜਪਾ ਨੇ ਸ਼ਿੰਦੇ ਦੀ ਸ਼ਿਵ ਸੈਨਾ ਨਾਲ ਗੱਠਜੋੜ ਕਰਕੇ 29 ਸਾਲਾਂ ਬਾਅਦ ਊਧਵ ਠਾਕਰੇ ਨੂੰ ਹਰਾਕੇ ਬਹੁਮਤ ਹਾਸਿਲ ਕੀਤਾ ਹੈ। ਊਧਵ ਠਾਕਰੇ ਦੂਜੇ ਨੰਬਰ ਦੇ ਉਮੀਦਵਾਰ ਬਣੇ ਅਤੇ ਮੁੰਬਈ ਵਿੱਚ ਵਿਰੋਧੀ ਸੀਟ ‘ਤੇ ਕਬਜ਼ਾ ਕਰ ਲਿਆ। ਬੀਐਮਸੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁੱਕਰਵਾਰ 16 ਜਨਵਰੀ 2025 ਨੂੰ ਸਵੇਰੇ 10 ਵਜੇ ਸ਼ੁਰੂ ਹੋਈ ਸੀ ਜੋ ਦੇਰ ਤੱਕ ਜਾਰੀ ਰਹੀ। ਗਿਣਤੀ ਤੋਂ ਬਾਅਦ, 1,700 ਉਮੀਦਵਾਰਾਂ ਦੀ ਜਿੱਤ ਅਤੇ ਹਾਰ ਦਾ ਫੈਸਲਾ ਹੋਇਆ ਜਿਸ ਵਿੱਚ ਪਹਿਲੀ ਵਾਰ ਭਾਜਪਾ ਨੇ ਆਪਣੇ ਸਹਿਯੋਗੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨਾਲ ਗੱਠਜੋੜ ਕਰਕੇ, ਭਾਜਪਾ ਦੇ ਮੇਅਰ ਦੀ ਚੋਣ ਕਰਨ ਲਈ ਬਹੁਮਤ ਪ੍ਰਾਪਤ ਕੀਤਾ।

ਮਹਾਂਰਾਸ਼ਟਰ ਨਗਰ ਨਿਗਮਾਂ ਚੋਣਾਂ ਦੇ 227 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ। ਬੀਐਮਸੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁੱਕਰਵਾਰ 16 ਜਨਵਰੀ 2025 ਨੂੰ ਸਵੇਰੇ 10 ਵਜੇ ਸ਼ੁਰੂ ਹੋਈ ਸੀ ਜੋ ਦੇਰ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ ਤੋਂ ਬਾਅਦ 1,700 ਉਮੀਦਵਾਰਾਂ ਦੀ ਜਿੱਤ ਅਤੇ ਹਾਰ ਦਾ ਫੈਸਲਾ ਹੋਇਆ। ਇਸ ਅਨੁਸਾਰ ਭਾਜਪਾ ਅਤੇ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨੇ 118 ਸੀਟਾਂ ਜਿੱਤੀਆਂ ਹਨ ਜਦਕਿ ਬਹੁਮਤ ਦੇ ਲਈ 114 ਸੀਟਾਂ ਦੀ ਲੋੜ ਸੀ। ਅੰਤਿਮ ਨਤੀਜਿਆਂ ਦੇ ਅਨੁਸਾਰ ਭਾਜਪਾ ਨੇ 89, ਸ਼ਿਵ ਸੈਨਾ ਊਦਵ ਬਾਲਾ ਸਾਹੇਬ ਠਾਕਰੇ ਨੇ 65, ਸ਼ਿਵ ਸੈਨਾ ਏਕਨਾਥ ਸ਼ਿੰਦੇ ਦੀ ਨੇ 29, ਕਾਂਗਰਸ ਨੇ 24, ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਨੇ 8, ਰਾਜ ਠਾਕਰੇ ਦੀ ਐਮਐਨਐਸ ਨੇ 6, ਐਨਸੀਪੀ ਅਜੀਤ ਪਵਾਰ ਨੇ 3, ਸਮਾਜਵਾਦੀ ਪਾਰਟੀ ਨੇ 2 ਅਤੇ ਨੈਸ਼ਨਲਿਸਟ ਪਾਰਟੀ ਸ਼ਰਦਚੰਦਰ ਪਵਾਰ ਨੇ 1 ਸੀਟ ‘ਤੇ ਜਿੱਤ ਹਾਸਲ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਜਿੱਤ ‘ਤੇ ਕਿਹਾ ਹੈ ਕਿ, “ਸੂਬੇ ਦੇ ਲੋਕਾਂ ਨੇ ਐਨਡੀਏ ਦੇ ਲੋਕ-ਪੱਖੀ ਚੰਗੇ ਪ੍ਰਸ਼ਾਸਨ ਦੇ ਏਜੰਡੇ ਨੂੰ ਆਸ਼ੀਰਵਾਦ ਦਿੱਤਾ ਹੈ। ਵੱਖ-ਵੱਖ ਨਗਰ ਨਿਗਮ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਐਨਡੀਏ ਦਾ ਮਹਾਰਾਸ਼ਟਰ ਦੇ ਲੋਕਾਂ ਨਾਲ ਸਬੰਧ ਮਜ਼ਬੂਤ ਹੋਇਆ ਹੈ। ਲੋਕਾਂ ਨੇ ਸਾਡੇ ਟਰੈਕ ਰਿਕਾਰਡ ਅਤੇ ਵਿਕਾਸ ਦੇ ਨਾਮ ‘ਤੇ ਆਪਣਾ ਫੈਸਲਾ ਦਿੱਤਾ ਹੈ। ਮੈਂ ਪੂਰੇ ਮਹਾਰਾਸ਼ਟਰ ਦੇ ਲੋਕਾਂ ਦਾ ਧੰਨਵਾਦੀ ਹਾਂ। ਇਹ ਵੋਟ ਤਰੱਕੀ ਨੂੰ ਤੇਜ਼ ਕਰਨ ਅਤੇ ਸੂਬੇ ਦੇ ਅਮੀਰ ਸੱਭਿਆਚਾਰ ਦਾ ਜਸ਼ਨ ਮਨਾਉਣ ਲਈ ਹੈ। ਮੈਨੂੰ ਹਰ ਐਨਡੀਏ ਵਰਕਰ ‘ਤੇ ਮਾਣ ਹੈ ਜਿਸਨੇ ਮਹਾਰਾਸ਼ਟਰ ਭਰ ਦੇ ਲੋਕਾਂ ਵਿੱਚ ਅਣਥੱਕ ਮਿਹਨਤ ਕੀਤੀ। ਉਨ੍ਹਾਂ ਨੇ ਸਾਡੇ ਗੱਠਜੋੜ ਦੇ ਟਰੈਕ ਰਿਕਾਰਡ ਬਾਰੇ ਗੱਲ ਕੀਤੀ, ਭਵਿੱਖ ਲਈ ਸਾਡਾ ਦ੍ਰਿਸ਼ਟੀਕੋਣ ਪੇਸ਼ ਕੀਤਾ, ਅਤੇ ਵਿਰੋਧੀ ਧਿਰ ਦੇ ਝੂਠਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ। ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।”

ਮੁੰਬਈ ਭਾਜਪਾ ਦਫ਼ਤਰ ਵਿੱਚ ਮਹਾਰਾਸ਼ਟਰ ਮੁੱਖ-ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ, “ਨਗਰ ਨਿਗਮਾਂ ਵਿੱਚ ਜਿੱਤ ਹਿੰਦੂਤਵ ਅਤੇ ਵਿਕਾਸ ਦੀ ਰਾਜਨੀਤੀ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਹਿੰਦੂਤਵ ਲਈ ਸਮਰਥਨ ਦਿਖਾਇਆ ਹੈ। ਉਨ੍ਹਾਂ ਨੇ ਇਸ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਕਾਸ-ਮੁਖੀ ਨੀਤੀਆਂ ਨੂੰ ਦਿੱਤਾ ਹੈ।”

ਸਾਲ 1997 ਤੋਂ 2022 ਤੱਕ ਸ਼ਿਵ ਸੈਨਾ ਦੇ 12 ਮੇਅਰ ਸਨ। 1997 ਵਿੱਚ, ਮਿਲੰਿਦ ਵੈਦਿਆ ਨੇ ਲੰਬੇ ਸਮੇਂ ਬਾਅਦ ਸ਼ਿਵ ਸੈਨਾ ਲਈ ਮੇਅਰ ਦਾ ਅਹੁਦਾ ਪ੍ਰਾਪਤ ਕੀਤਾ। ਇਸ ਤੋਂ ਬਾਅਦ, ਇਹ ਅਹੁਦਾ 2022 ਤੱਕ ਸ਼ਿਵ ਸੈਨਾ ਕੋਲ ਰਿਹਾ। ਕਿਸ਼ੋਰੀ ਪੇਡਨੇਕਰ ਬਾਹਰ ਜਾਣ ਵਾਲੀ ਮੇਅਰ ਸੀ। ਉਨ੍ਹਾਂ ਦਾ ਕਾਰਜਕਾਲ 2022 ਵਿੱਚ ਖਤਮ ਹੋ ਗਿਆ। ਇਸ ਦੌਰਾਨ, ਵਿਸ਼ਾਖਾ ਰਾਉਤ, ਨੰਦੂ ਸਾਤਮ, ਹਰੇਸ਼ਵਰ ਪਾਟਿਲ, ਮਹਾਦੇਵ ਦੇਵਲੇ, ਦੱਤਾ ਦਲਵੀ, ਸ਼ੁਭਾ ਰਾਉਲ, ਸ਼ਰਧਾ ਜਾਧਵ, ਸੁਨੀਲ ਪ੍ਰਭੂ, ਸਨੇਹਲ ਅੰਬੇਕਰ, ਅਤੇ ਵਿਸ਼ਵਨਾਥ ਮਹਾਦੇਵੇਸ਼ਵਰ ਮੇਅਰ ਬਣੇ ਸਨ।

Related posts

45 ਸਾਲ ਪੁਰਾਣੀ ਪਾਰਟੀ ਭਾਜਪਾ ਨੂੰ ਮਿਲਿਆ 45 ਸਾਲ ਦਾ ਪ੍ਰਧਾਨ

ਇਸ ਸਾਲ ਚਾਂਦੀ ਦੀ ਰਫ਼ਤਾਰ ਸੋਨੇ ਨਾਲੋਂ ਲਗਭਗ ਛੇ ਗੁਣਾ ਜਿਆਦਾ ਹੋ ਗਈ

ਭਾਰਤ ‘ਚ ਜਾਤ ਅੱਜ ਵੀ ਇਸ ਦੇਸ਼ ਦਾ ਸਭ ਤੋਂ ਵੱਡਾ ਦਾਖਲਾ ਫਾਰਮ ਹੈ – ਰਾਹੁਲ ਗਾਂਧੀ