ਮਹਾਰਾਸ਼ਟਰ: ਸ਼ਿਵਾ ਜੀ ਦਾ ਬੁੱਤ ਡਿੱਗਣ ਖ਼ਿਲਾਫ਼ ਐੱਮਵੀਏ ਦਾ ਰੋਸ ਮਾਰਚ

ਮੁੰਬਈ – ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਵਿਚ ਸਥਿਤ ਛਤਰਪਤੀ ਸ਼ਿਵਾ ਜੀ ਮਹਾਰਾਜ ਦਾ ਬੁੱਤ ਡਿੱਗ ਪੈਣ ਖ਼ਿਲਾਫ਼ ਸੂਬੇ ਦੀ ਵਿਰੋਧੀ ਧਿਰ ਮਹਾ ਵਿਕਾਸ ਅਘਾੜੀ (ਐੱਮਵੀਏ) ਦੇ ਆਗੂਆਂ ਨੇ ਐਤਵਾਰ ਨੂੰ ਦੱਖਣੀ ਮੁੰਬਈ ਵਿਚ ਮਸ਼ਹੂਰ ਹੁਤਾਤਮਾ ਚੌਕ ਤੋਂ ਗੇਟਵੇਅ ਆਫ਼ ਇੰਡੀਆ ਤੱਕ ਰੋਸ ਮਾਰਚ ਕੱਢਿਆ।ਸਤਾਰ੍ਹਵੀਂ ਸਦੀ ਦੇ ਜੰਗਜੂ ਯੋਧੇ ਸ਼ਿਵਾ ਜੀ ਮਹਾਰਾਜ ਦੇ ਰਾਜਕੋਟ ਕਿਲ੍ਹੇ ਵਿਚ ਲਾਏ ਗਏ ਇਸ ਬੁੱਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸਾਲ 4 ਦਸੰਬਰ ਨੂੰ ਨੇਵੀ ਡੇਅ ਦੇ ਮੌਕੇ ਉਦਘਾਟਨ ਕੀਤਾ ਸੀ, ਜਿਹੜਾ ਪਿਛਲੇ ਦਿਨੀਂ ਡਿੱਗ ਪਿਆ। ਇਸ ਖ਼ਿਲਾਫ਼ ਮਹਾਰਾਸ਼ਟਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਮੁਖੀ ਊੁਧਵ ਠਾਕਰੇ, ਕਾਂਗਰਸ ਦੇ ਸੂਬਾਈ ਪ੍ਰਧਾਨ ਨਾਨਾ ਪਟੋਲੇ ਅਤੇ ਪਾਰਟੀ ਦੀ ਮੁੰਬਈ ਇਕਾਈ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੇ ਹੁਤਾਤਮਾ ਚੌਕ ਵਿਖੇ ‘ਸੰਯੁਕਤ ਮਹਾਰਾਸ਼ਟਰ’ ਅੰਦੋਲਨ ਦੇ ਸ਼ਹੀਦਾਂ ਦੀ ਯਾਦਗਾਰ ਉਤੇ ਫੁੱਲ ਮਾਲਾਵਾਂ ਚੜ੍ਹਾ ਕੇ ਰੋਸ ਮਾਰਚ ਦੀ ਸ਼ੁਰੂਆਤ ਕੀਤੀ।

Related posts

ਅੰਤਰਰਾਸ਼ਟਰੀ ਬ੍ਰਾਂਡਾਂ ਦੇ ਨਕਲੀ ਕੱਪੜੇ ਬਣਾਕੇ ਵੇਚਣ ਵਾਲੀ ਕੰਪਨੀ ਦਾ ਪਰਦਾਫ਼ਾਸ਼ !

ਚਾਰ ਧਾਮ ਅਤੇ ਇਸ ਨਾਲ ਜੁੜੇ 48 ਮੰਦਰਾਂ ਵਿੱਚ ਗੈਰ-ਹਿੰਦੂਆਂ ਦੇ ਦਾਖਲੇ ‘ਤੇ ਰੋਕ ਲੱਗੇਗੀ

“ਮਾਰਕ ਕਾਰਨੀ ਨੇ ਬਿਫ਼ਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਇਆ”