ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਯੂਜ਼ਰਸ ਨੂੰ ਲਾਗਇਨ ‘ਚ ਹੋਈਆਂ ਪਰੇਸ਼ਾਨੀਆਂ

ਵਾਸ਼ਿੰਗਟਨ – ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਯੂਜ਼ਰਸ ਨੂੰ ਐਤਵਾਰ ਤੋਂ ਇਸ ਸਾਈਟ ਨੂੰ ਲਾਗਇਨ ਕਰਨ ‘ਚ ਕੁਝ ਸਮੱਸਿਆਵਾਂ ਆਈਆਂ ਹਨ। ਆਊਟੇਜ ਮਾਨੀਟਰਿੰਗ ਵੈੱਬਸਾਈਟ ਡਾਊਨਡਿਟੈਕਟਰਡਾਟਕਾਮ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਯੂਜ਼ਰਸ ਨੇ ਕਿਹਾ ਕਿ ਐਤਵਾਰ ਰਾਤ 11.41 ਵਜੇ ਤੋਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋਈਆਂ ਹਨ। ਇਸਨੂੰ ਲੈ ਕੇ ਯੂਜ਼ਰਸ ਨੇ ਆਪਣੀਆਂ ਪ੍ਰਤੀਕ੍ਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਡਾਊਨਡਿਟੈਕਟਰਡਾਟਕਾਮ ‘ਤੇ ਆਪਣੀ ਪ੍ਰਤੀਕ੍ਰਿਆ ‘ਚ ਕਿਹਾ ਕਿ ਉਸਨੂੰ ਦੋ ਦਿਨਾਂ ਤੋਂ ਸਮੱਸਿਆ ਆ ਰਹੀ ਹੈ। ਕਿਹਾ, ਕਲਿਕ ਕਰਨ ‘ਤੇ ਲਿਖ ਕੇ ਆਉਂਦਾ ਹੈ, ‘ਸਮਥਿੰਗ ਇਜ਼ ਰਾਂਗ, ਟਰਾਈ ਅਗੇਨ’ ਕੈਨ ਨਾਟ ਰਿਲੋਡ ਦ ਪੇਜ ਵਿਦ ਦ ਬਟਨ, ਐੱਫ-5 ਡਜ਼ ਨਾਟ ਵਰਕ ਆਦਿ। ਯੂਜ਼ਰਸ ਨੇ ਕਿਹਾ ਕਿ ਇਹ ਸਮੱਸਿਆ ਪਿਛਲੇ ਦੋ ਦਿਨਾਂ ਤੋਂ ਜਾਰੀ ਹੈ। ਉੱਥੇ ਡਾਊਨਡਿਟੈਕਟਰਡਾਟਕਾਮ ਡਾਟਾ ਇਕੱਠਾ ਕਰ ਕੇ ਉਸਦੀ ਸਮੀਖਿਆ ਕਰ ਰਿਹਾ ਹੈ। ਕਿਹਾ, ਅਜਿਹਾ ਹੋ ਸਕਦਾ ਹੈ ਕਿ ਆਊਟਏਜ ਯੂਜ਼ਰਸ ਦੀ ਵੱਡੀ ਗਿਣਤੀ ਦੇ ਕਾਰਨ ਸਮੱਸਿਆਵਾਂ ਆਈਆਂ ਹੋਣ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ