ਮਾਸਟਰ ਪਰਮਵੇਦ ਫਿਰ ਤਰਕਸ਼ੀਲਾਂ ਦੇ ਜੋਨ ਜਥੇਬੰਦਕ ਮੁਖੀ ਚੁਣੇ ਗਏ 

ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ-ਬਰਨਾਲਾ ਦੀ ਕਾਰਜਕਾਰਨੀ ਦੀ ਚੋਣ ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ , ਰਜੇਸ਼ ਅਕਲੀਆ ਤੇ ਜੁਝਾਰ ਲੌਂਗੋਵਾਲ ਦੀ ਦੇਖਰੇਖ ਹੇਠ ਹੋਈ।

ਸੰਗਰੂਰ – ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ-ਬਰਨਾਲਾ ਦੀ ਕਾਰਜਕਾਰਨੀ ਦੀ ਚੋਣ ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ , ਰਜੇਸ਼ ਅਕਲੀਆ ਤੇ ਜੁਝਾਰ ਲੌਂਗੋਵਾਲ ਦੀ ਦੇਖਰੇਖ ਹੇਠ ਹੋਈ। ਸਰਬਸੰਮਤੀ ਨਾਲ ਹੋਈ ਚੋਣ ਵਿੱਚ ਮਾਸਟਰ ਪਰਮਵੇਦ ਦੀ ਕਾਰਗੁਜ਼ਾਰੀ, ਮਿਹਨਤ ‌ਤੇ ਸਮੱਰਪਣ ਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਫ਼ਿਰ ਜਥੇਬੰਦਕ ਮੁਖੀ ਦੀ ਜ਼ਿਮੇਵਾਰੀ ਸੌਂਪੀ ਗਈ।
ਇਸ ਮੌਕੇ ਸੋਹਣ ਸਿੰਘ ਮਾਝੀ ਨੂੰ ਵਿੱਤ ਮੁਖੀ, ਸੀਤਾ ਰਾਮ ਬਾਲਦ ਕਲਾਂ ਨੂੰ ਮੀਡੀਆ ਮੁਖੀ, ਗੁਰਦੀਪ ਸਿੰਘ ਲਹਿਰਾ ਨੂੰ ਮਾਨਸਿਕ ਸਿਹਤ ਮਸ਼ਵਰਾ ਮੁਖੀ ਅਤੇ ਗੁਰਜੰਟ ਸਿੰਘ ਬਣਵਾਲਾ ਨੂੰ ਸਭਿਆਚਾਰ ਵਿਭਾਗ ਮੁਖੀ ਦੀ ਜ਼ਿਮੇਵਾਰੀ ਦਿੱਤੀ ਗਈ।ਚੋਣ ਤੋਂ ਪਹਿਲਾਂ ਵਿਭਾਗਾਂ ਦੇ ਮੁਖੀਆਂ ਨੇ ਆਪੋ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਬਿਆਨ ਕੀਤੀ।

Related posts

ਸ਼੍ਰੋਮਣੀ ਕਮੇਟੀ ਦੇ ਵਿਦਿਆ ਵਿਭਾਗ ਦੇ ਸਮਾਗਮ ‘ਚ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਲੋਂ ਸਿ਼ਰਕਤ

ਪੰਜਾਬ ਪੁਲਿਸ ਹੁਣ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰੇਗੀ !

ਭਾਜਪਾ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ – ਮੁੱਖ-ਮੰਤਰੀ ਮਾਨ