ਈਰਾਨ ਉਪਰ ਅਮਰੀਕਾ-ਇਜਰਾਇਲ ਦੇ ਵਧਦੇ ਹਮਲਿਆਂ ਵਿਚਕਾਰ ਆਪਣੇ ਨਾਗਰਿਕਾਂ ਦੀ ਮੱਦਦ ਲਈ ਭਾਰਤ ਵਲੋਂ ਨਵੀਂ ਦਿੱਲੀ ਵਿੱਚ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਹ ਕੰਟਰੋਲ ਰੂਮ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ (ਭਾਰਤੀ ਸਮੇਂ ਅਨੁਸਾਰ) ਚੱਲੇਗਾ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸ ਸਬੰਧੀ ਦੱਸਿਆ ਹੈ ਕਿ, “ਪੱਛਮੀ ਏਸ਼ੀਆ ਅਤੇ ਖਾੜੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦੇਸ਼ ਮੰਤਰਾਲੇ ਵਿੱਚ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਹ ਕੰਟਰੋਲ ਰੂਮ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ (ਭਾਰਤੀ ਸਮੇਂ ਅਨੁਸਾਰ) ਚੱਲੇਗਾ।
ਕੰਟਰੋਲ ਰੂਮ ਨੂੰ ਹੇਠ ਦਿੱਤੇ ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ;
- 1800 118 797 (ਟੋਲ-ਫ੍ਰੀ ਨੰਬਰ)
- +91 11 2301 2113
- +91 11 2301 4104
- +91 11 2301 7905
ਭਾਰਤੀ ਵਿਦੇਸ਼ ਮੰਤਰਾਲੇ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਭਾਰਤੀ ਅੰਬੈਸੀਆਂ ਦੇ ਫੋਨ ਨੰਬਰ ਵੀ ਜਾਰੀ ਕੀਤੇ ਹਨ ਅਤੇ ਇਹਨਾਂ ਦੇਸ਼ਾਂ ਦੇ ਵਿੱਚ ਫਸੇ ਹੋਏ ਭਾਰਤੀ ਲੋਕ, ਹੇਠਾਂ ਦਿੱਤੇ ਜਾ ਰਹੇ ਫੋਨ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ:
- ਬਹਿਰੀਨ: +973 3941 8071
- ਈਰਾਨ: +98 91 2810 9115, +98 91 2810 9102, +98 91 2810 9109, +98 99 3217 9359
- ਇਰਾਕ: +964 77 1651 1185 ਅਤੇ +964 77 0444 4899
- ਇਜ਼ਰਾਇਲ: +972 54 752 0711 ਅਤੇ +972 54 242 8378
- ਜੌਰਡਨ: +962 770 422 276
- ਕੁਵੈਤ: +965 6550 1946
- ਲੈਬਨਾਨ: +961 7686 0128
- ਓਮਾਨ: +968 9828 2270 (ਵੋਟਸਐਪ) ਅਤੇ 800 71 234 (ਟੋਲ ਫ੍ਰੀ ਨੰਬਰ)
- ਕਤਰ ਲਈ +974 5564 7502
- ਰਾਮੱਲਾਹ (ਫਿਲਸਤੀਨ): +970 592 916 418 (ਟੋਲ ਫ੍ਰੀ)
- ਸਾਊਦੀ ਅਰਬ (ਰਿਆਧ): +966 11 488 4697 ਅਤੇ 800 247 1234 (ਟੋਲ ਫ੍ਰੀ)
- ਸਾਊਦੀ: 6626234 (ਟੋਲ ਫ੍ਰੀ)
- ਸਾਊਦੀ ਅਰਬ (ਜੇਦਾਹ): +966 126 648 660 ਅਤੇ +966 122 614 093
- ਸੰਯੁਕਤ ਅਰਬ ਅਮੀਰਾਤ: +971 543 090 571 (ਵਾਇਟਸਐਪ) ਅਤੇ 800 46 342 (ਟੋਲ ਫ੍ਰੀ)