ਨਿਊਯਾਰਕ/ਟੋਰਾਂਟੋ, ਪੰਜਾਬ ਦੇ ਖੰਨਾ ਨਾਲ ਪਿਛੋਕੜ ਰੱਖਣ ਵਾਲੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਸਤਵਿੰਦਰ ਸਿੰਘ ਪਿਛਲੇ ਦਿਨੀ ਸੋਮਵਾਰ ਨੂੰ ਮਿਲਟਨ ਵਿੱਚ ਹੋਈ ਗੋਲੀਬਾਰੀ ਦੇ ਹਮਲੇ ਦੇ ਪੀੜਤਾਂ ਵਿੱਚੋਂ ਇੱਕ ਸੀ, ਜਿਸ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ।ਇਸ ਗੋਲੀਬਾਰੀ ਦੇ ਨਤੀਜੇ ਵਜੋਂ ਐੱਮ.ਕੇ. ਬਾਡੀ ਸ਼ਾਪ ਮਿਲਟਨ ਦੇ ਮਾਲਕ ਸ਼ਕੀਲ ਅਸ਼ਰਫ (38) ਅਤੇ ਇਕ ਟੋਰਾਂਟੋ ਟ੍ਰੈਫ਼ਿਕ ਪੁਲਸ ਮੁਲਾਜ਼ਮ ਐਂਡਰਿਊ ਹਾਂਗ (48) ਦੀ ਵੀ ਮੌਤ ਹੋ ਗਈ ਸੀ।
ਇਕ ਗੈਰ ਗੋਰੇ ਮੂਲ ਦੇ ਸਿਰ ਫਿਰ ਵੱਲੋਂ ਕੀਤੀ ਗੋਲੀਬਾਰੀ ਵਿੱਚ ਸਤਵਿੰਦਰ ਸਿੰਘ ਸਮੇਤ ਤਿੰਨ ਲੋਕ ਜ਼ਖਮੀ ਹੋਏ ਸਨ। ਸਤਵਿੰਦਰ ਸਿੰਘ ਦੇ ਸਿਰ ਵਿੱਚ ਗੋਲੀ ਲੱਗੀ ਸੀ। ਗੈਰ ਗੋਰੇ ਮੂਲ ਦੇ ਇਸ ਬੰਦੂਕਧਾਰੀ ਨੂੰ ਬਾਅਦ ਵਿੱਚ ਹੈਮਿਲਟਨ ਵਿੱਚ ਪੁਲਸ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ।ਮ੍ਰਿਤਕ ਭਾਰਤ ਦਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ, ਜੋ ਸੋਮਵਾਰ ਦੀ ਗੋਲੀਬਾਰੀ ਦੇ ਸਮੇਂ ਆਟੋ ਵਰਕਸ਼ਾਪ ਵਿੱਚ ਪਾਰਟਟਾਈਮ ਕੰਮ ਕਰ ਰਿਹਾ ਸੀ।ਹਮਲਾਵਰ ਨੇ ਉਸ ਤੋਂ ਪਹਿਲਾਂ ਜਿਹੜੀ ਆਟੋ ਵਰਕਸ਼ਾਪ ਵਿੱਚ ਸਤਵਿੰਦਰ ਕੰਮ ਕਰਦਾ ਸੀ ਉਸ ਦੇ ਮਾਲਿਕ ਸ਼ਕੀਲ ਅਸਰਫ ਨੂੰ ਗੋਲੀ ਮਾਰੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੋਤ ਗਈ ਸੀ।