ਮੁੜ ਵਾਲ-ਵਾਲ ਬਚੇ ਡੋਨਾਲਡ ਟਰੰਪ, ਮੋਂਟਾਨਾ ‘ਚ ਕੀਤੀ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਮੋਂਟਾਨਾ – ਅਮਰੀਕਾਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜਹਾਜ਼ ਸ਼ਨੀਵਾਰ ਨੂੰ ਖਰਾਬ ਹੋ ਗਿਆ, ਜਿਸ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਾਲਾਂਕਿ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਵਾਲ-ਵਾਲ ਬਚ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਟਰੰਪ ਇੱਕ ਰੈਲੀ ਲਈ ਮੋਂਟਾਨਾ ਜਾ ਰਹੇ ਸਨ।ਹਵਾਈ ਅੱਡੇ ਦੇ ਤਕਨੀਕੀ ਅਮਲੇ ਮੁਤਾਬਕ ਟਰੰਪ ਦੇ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਉਨ੍ਹਾਂ ਦੇ ਜਹਾਜ਼ ਨੂੰ ਰੌਕੀ ਪਹਾੜ ਦੇ ਦੂਜੇ ਪਾਸੇ ਹਵਾਈ ਅੱਡੇ ‘ਤੇ ਉਤਾਰਿਆ ਗਿਆ ਸੀ।ਬਿਲਿੰਗਸ ਲੋਗਨ ਇੰਟਰਨੈਸ਼ਨਲ ਏਅਰਪੋਰਟ ਦੀ ਅਧਿਕਾਰੀ ਜੇਨੀ ਮੋਕੇਲ ਨੇ ਦੱਸਿਆ ਕਿ ਟਰੰਪ ਦਾ ਜਹਾਜ਼ ਬੋਜ਼ਮੈਨ, ਮੋਂਟਾਨਾ ਜਾ ਰਿਹਾ ਸੀ। ਉਹ ਆਪਣੇ ਪ੍ਰਾਈਵੇਟ ਜੈੱਟ ਵਿੱਚ ਬੋਜ਼ਮੈਨ ਜਾ ਰਿਹਾ ਸੀ।

Related posts

ਅਮਰੀਕਾ ਦੇ ਸਹਿਯੋਗ ਤੋਂ ਬਿਨਾਂ ਇਜ਼ਰਾਈਲ ਦਾ ਬਚਾਅ ਬੇਹੱਦ ਮੁਸ਼ਕਲ ਹੋ ਜਾਂਦਾ – ਟਰੰਪ

ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ 34 ਭਾਰਤੀ ਜਹਾਜ਼ ਹੋਰਮੁਜ਼ ਜਲਡਮਰੂ ਤੋਂ ਰਵਾਨਾ ਹੋਣਗੇ

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !