ਮੈਂ ਹਾਂ ਵਫਾਦਾਰ ਅਤੇ ਪਿਆਰ ਵੰਡਣ ਵਾਲੀ : ਅਥਿਆ

ਸੁਨੀਲ ਸ਼ੈੱਟੀ ਦੀ ਬੇਟੀ ਅਥਿਆ ਸ਼ੈੱਟੀ ਆਪਣੇ ਕਰੀਅਰ ਵਿੱਚ ਲਗਾਤਾਰ ਅੱਗੇ ਵਧ ਰਹੀ ਹੈ। ਫਿਲਮ ’ਹੀਰੋ’ ਨਾਲ ਕਰੀਅਰ ਸ਼ੁਰੂ ਕਰਨ ਵਾਲੀ ਅਥਿਆ ਪਿਛਲੇ ਸਾਲ ਨਵਾਜੁਦੀਨ ਸਿੱਦੀਕੀ ਨਾਲ ਫਿਲਮ ’ਮੋਤੀਚੂਰ ਚਕਨਾਚੂਰ’ ਵਿੱਚ ਆਈ ਸੀ। ਅੱਜ ਤੱਕ ਉਸ ਦੀਆਂ ਤਿੰਨ-ਚਾਰ ਫਿਲਮਾਂ ’ਚੋਂ ਕੋਈ ਵੀ ਹਿੱਟ ਨਹੀਂ ਹੋ ਸਕੀ, ਪਰ ਆਪਣੇ ਕੰਮ ਨਾਲ ਉਸ ਨੇ ਸਾਰਿਆਂ ਨੂੰ ਪ੍ਰਭਾਵਤ ਜ਼ਰੂਰ ਕੀਤਾ ਹੈ। ਉਸ ਨੂੰ ਅਗਲੀ ਫਿਲਮ ਤੋਂ ਕਾਫੀ ਉਮੀਦਾਂ ਹਨ, ਜੋ ਕਸ਼ਮੀਰੀ ਵਿਦਿਆਰਥੀ ਅਤੇ ਫੁੱਟਬਾਲਰ ਅਫਸ਼ਾਂ ਆਸ਼ਿਕ ਦੀ ਬਾਇਓਪਿਕ ਹੈ। ਪੇਸ਼ ਹਨ ਅਥਿਆ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
& ਅੱਜ ਤੱਕ ਤੁਸੀਂ ਘੱਟ ਹੀ ਫਿਲਮਾਂ ਕੀਤੀਆਂ ਹਨ, ਪਰ ਇਸ ਦੌਰਾਨ ਅਨੀਸ ਬਜ਼ਮੀ ਵਰਗੇ ਧਾਕੜ ਡਾਇਰੈਕਟਰ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲ ਚੁੱਕਾ ਹੈ। ਅੱਗੋਂ ਕਿਹੜੇ ਵੱਡੇ ਡਾਇਰੈਕਟਰ ਦੇ ਨਾਲ ਕੰਮ ਕਰਨ ਦੀ ਇੱਛਾ ਹੈ?
-ਮੈਨੂੰ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਕੰਮ ਲਈ ਨਿਰਦੇਸ਼ਕਾਂ ਨੂੰ ਫੋਨ ਕਰਨਾ ਸ਼ੂਰੂ ਕਰੋ, ਤੁਹਾਨੂੰ ਆਪਣੀ ਅਭਿਨੈ ਸਮਰੱਥਾ ਬਾਰੇ ਉਨ੍ਹਾਂ ’ਤੇ ਭਰੋਸਾ ਕਰਨਾ ਜ਼ਰੂਰੀ ਹੈ। ਅਜੇ ਤਾਂ ਮੈਂ ਕੁਝ ਹੀ ਫਿਲਮਾਂ ਕੀਤੀਆਂ ਹਨ ਅਤੇ ਕੰਮ ਲਈ ਉਨ੍ਹਾਂ ਨੂੰ ਫੋਨ ਕਰਨ ਦਾ ਵਿਸ਼ੇਸ਼ ਅਧਿਕਾਰ ਲੈਣ ਤੋਂ ਪਹਿਲਾਂ ਮੈਂ ਆਪਣੀ ਅਭਿਨੈ ਸਮਰੱਥਾ ਸਭ ਨੂੰ ਦਿਖਾਉਣਾ ਚਾਹੁੰਦੀ ਹਾਂ। ਮੈਂ ਅਜੇ ਵੀ ਬਹੁਤ ਸ਼ਰਮੀਲੀ ਹਾਂ, ਪਰ ਜਦੋਂ ਕੰਮ ਦੀ ਗੱਲ ਆਉਂਦੀ ਹੈ ਤਾਂ ਸ਼ਰਮ ਕਰਨ ਦੀ ਕਿਹੜੀ ਗੱਲ ਹੈ। ਜੇ ਤੁਸੀਂ ਕਿਸੇ ਨੂੰ ਕੰਮ ਮੰਗਣ ਲਈ ਫੋਨ ਕਰਦੇ ਹੋ ਤਾਂ ਇਹ ਦਰਸਾਉਂਦਾ ਹੈ ਕਿ ਤੁਸੀਂ ਕੰਮ ਪ੍ਰਤੀ ਸਮਰਪਿਤ ਹੋ। ਅੱਗੇ ਮੈਂ ਯਸ਼ਰਾਜ ਫਿਲਮਜ਼ ਜਾਂ ਧਰਮਾ ਪ੍ਰੋਡਕਸ਼ਨ ਦੇ ਨਾਲ ਹੀ ਕੰਮ ਕਰਨ ਦਾ ਮੌਕਾ ਪਾਉਣਾ ਚਾਹੁੰਦੀ ਹਾਂ।
& ਤੁਹਾਡੇ ਪਿਤਾ ਐਕਟਿੰਗ ਤੋਂ ਕਾਫੀ ਸਮੇਂ ਤੋਂ ਦੂਰ ਹਨ। ਕੀ ਤੁਹਾਡੀ ਉਨ੍ਹਾਂ ਨਾਲ ਫਿਲਮ ਕਰਨ ਦੀ ਇੱਛਾ ਨਹੀਂ ਹੈ?
– ਇੱਛਾ ਜ਼ਰੂਰ ਹੈ ਕਿ ਜੇ ਆਉਣ ਵਾਲੇ ਸਮੇਂ ਵਿੱਚ ਚੰਗੀ ਸਕ੍ਰਿਪਟ ਮਿਲੀ ਤਾਂ ਜ਼ਰੂਰ ਆਪਣੇ ਡੈਡੀ ਨਾਲ ਕੰਮ ਕਰਾਂਗੀ। ਫਿਲਮ ਦੀ ਸਕ੍ਰਿਪਟ ਮਜ਼ੇਦਾਰ ਹੋਣੀ ਚਾਹੀਦੀ ਹੈ ਅਤੇ ਉਸ ਵਿੱਚ ਦੋਵਾਂ ਦਾ ਕਿਰਦਾਰ ਪਿਓ-ਧੀ ਦਾ ਹੋਣਾ ਚਾਹੀਦਾ ਹੈ।
& ਮਾਤਾ-ਪਿਤਾ ਤੋਂ ਤੁਹਾਨੂੰ ਮਿਲੀ ਸਭ ਤੋਂ ਚੰਗੀ ਸਲਾਹ ਕੀ ਹੈ?
– ਆਪਣੇ ਪ੍ਰਤੀ ਇਮਾਨਦਾਰ ਰਹੋ। ਪਸੰਦ ਕੀਤਾ ਜਾਣਾ ਜ਼ਰੂਰੀ ਨਹੀਂ, ਇਮਾਨਦਾਰੀ ਹੋਣਾ ਜ਼ਰੂਰੀ ਹੈ।
& ਤੁਹਾਡੀ ਆਲੋਚਨਾ ਹੋਣ ’ਤੇ ਕਿਵੇਂ ਰਿਐਕਟ ਕਰਦੇ ਹੋ?
– ਜੇ ਆਲੋਚਨਾ ਮੇਰੇ ਕੰਮ ਬਾਰੇ ਹੋਵੇ ਤਾਂ ਮੈਂ ਉਸ ਨੂੰ ਸਕਾਰਾਤਮਕ ਰੂਪ ਨਾਲ ਲੈਂਦੀ ਹਾਂ, ਪਰ ਜੇ ਇਹ ਮੇਰੀ ਲੁੱਕ ਬਾਰੇ ਹੋਵੇ ਜਿਵੇਂ ਕਿਸੇ ਨੂੰ ਮੇਰੇ ਵਾਲਾਂ ਦਾ ਰੰਗ ਨਾ ਪਸੰਦ ਹੋਵੇ ਜਾਂ ਮੇਰੇ ਚਿਹਰੇ ਬਾਰੇ ਕੁਝ ਕਹੇ ਤਾਂ ਮੈਂ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਭਗਵਾਨ ਨੇ ਮੈਨੂੰ ਜੋ ਦਿੱਤਾ ਹੈ, ਉਸ ਨੂੰ ਮੈਂ ਬਦਲ ਨਹੀਂ ਸਕਦੀ।
& ਹਾਲ ਹੀ ਵਿੱਚ ਤੁਸੀਂ ਕਿਹਾ ਸੀ ਕਿ ਸਲਮਾਨ ਤੁਹਾਡੇ ਗੁਰੂ ਹਨ। ਅਜਿਹਾ ਕਿਉਂ?
– ਅਜਿਹਾ ਇਸ ਲਈ ਕਿ ਅੱਜ ਮੈਨੂੰ ਕੋਈ ਸੁਝਾਅ ਚਾਹੀਦਾ ਹੈ ਤਾਂ ਮੈਂ ਸਭ ਤੋਂ ਪਹਿਲਾਂ ਸਲਮਾਨ ਨੂੰ ਕਾਲ ਕਰਦੀ ਹਾਂ। ਸਲਮਾਨ ਕਾਫੀ ਸਪੋਰਟਿਵ ਹਨ ਅਤੇ ਮੈਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿੰਦੇ ਹਾਂ।
& ਤੁਹਾਡੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲ ਕੀ ਰਹੇ ਹਨ?
– ਜਦੋਂ ਮੈਨੂੰ ਫਿਲਮ ’ਹੀਰੋ’ ਮਿਲੀ ਸੀ, ਉਸ ਦਿਨ ਮੇਰਾ 21ਵਾਂ ਜਨਮ ਦਿਨ ਸੀ। ਕਹਾਣੀ ਸੁਣਨ ਲਈ ਮੈਂ ਸਲਮਾਨ ਖਾਨ ਦੇ ਘਰ ਗਈ। ਮੇਰਾ ਬਚਪਨ ਦਾ ਸੁਫਨਾ ਪੂਰਾ ਹੋਇਆ ਸੀ ਉਦੋਂ। ਤਿੰਨ ਸਾਲ ਦੀ ਉਮਰ ਤੋਂ ਮੈਂ ਸ਼ੀਸ਼ੇ ਅੱਗੇ ਅਦਾਕਾਰੀ ਕਰਦੀ ਸੀ। ਮੈਂ ਸਕੂਲ ਵਿੱਚ ਆਈ ਬੀ ਐਚ ਆਈ ਥੀਏਟਰ ਕਰਦੀ ਸੀ। ਇਹ ਸੁਫਨਾ ਮੈਂ ਪਾਪਾ ਨਾਲ ਸ਼ੇਅਰ ਨਹੀਂ ਕੀਤਾ ਸੀ। ਉਨ੍ਹਾਂ ਨੂੰ ਦੱਸਣ ਤੋਂ ਡਰ ਲੱਗਦਾ ਸੀ। ਉਂਝ ਮੈਂ ਹਮੇਸ਼ਾ ਤੋਂ ਪਾਪਾ ਦੀ ਲਾਡਲੀ ਰਹੀ ਹਾਂ। ਜਦੋਂ 17 ਸਾਲ ਦੀ ਹੋਈ ਤਾਂ ਪਾਪਾ ਨਾਲ ਇਸ ਬਾਰੇ ਸ਼ੇਅਰ ਕੀਤਾ। ਮੈਂ ਕੰਮ ਦੀਆਂ ਬਰੀਕੀਆਂ ਸਿੱਖਣ ਨਿਊ ਯਾਰਕ ਫਿਲਮ ਇੰਸਟੀਚਿਊਟ ਗਈ। ਉਥੇ ਫਿਲਮ ਨਿਰਮਾਣ ਨਾਲ ਜੁੜੇ ਪਹਿਲੂਆਂ ਨਾਲ ਜਾਣੂ ਹੋਈ। ਉਥੇ ਇਮਰਾਨ ਖਾਨ ਮੇਰੇ ਸੀਨੀਅਰ ਸੀ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !