ਮੈਚ ਫਿਕਸਿੰਗ ਨੂੰ ਅਪਰਾਧ ਬਣਾਉਣ ਦੇ ਪ੍ਰਸਤਾਵ ਨੂੰ ਇਮਰਾਨ ਦੀ ਮੰਜ਼ੂਰੀ

ਕਰਾਚੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਕ੍ਰਿਕਟ ਬੋਰਡ ਦੇ ਮੁੱਖ ਸਰਪ੍ਰਸਤ ਇਮਰਾਨ ਖਾਨ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਵਿਚ ਸੰਸ਼ੋਧਨ ਤੇ ਮੈਚ ਫਿਕਸਿੰਗ ਨੂੰ ਅਪਰਾਧ ਦਾ ਦਰਜਾ ਬਣਾਉਣ ਦੇ ਪ੍ਰਸਤਾਵ ਨੂੰ ਵੀ ਮੰਜ਼ੂਰੀ ਦੇ ਦਿੱਤੀ। ਪਾਕਿਸਤਾਨ ਕ੍ਰਿਕਟ ਬੋਰਡ ਦੇ ਸੂਤਰਾਂ ਮੁਤਾਬਕ ਪੀ. ਸੀ. ਬੀ. ਮੁਖੀ ਅਹਿਸਾਨ ਮਨੀ ਨੂੰ ਇਸ ਹਫ਼ਤੇ ਦੇ ਸ਼ੁਰੂਆਤ ਵਿਚ ਇਮਰਾਨ ਨਾਲ ਹੋਈ ਮੁਲਾਕਾਤ ਦੌਰਾਨ ਇਸ ‘ਤੇ ਹਰੀ ਝੰਡੀ ਮਿਲੀ। ਇਮਰਾਨ ਨੇ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਟੀਮ ਨੂੰ ਇੰਗਲੈਂਡ ਦੌਰੇ ‘ਤੇ ਜਾਣ ਦੀ ਇਜਾਜ਼ਤ ਦੇ ਦਿੱਤੀ। ਸੂਤਰਾਂ ਨੇ ਕਿਹਾ ਕਿ ਇਮਰਾਨ ਨੇ ਨਵੇਂ ਕਾਨੂੰਨਾਂ ਦੇ ਮਸੌਦੇ ਦਾ ਸਮਰਥਨ ਕੀਤਾ ਤੇ ਮਨੀ ਨੂੰ ਇਸ ਨੂੰ ਕਾਨੂੰਨ, ਸਬੰਧਤ ਮੰਤਰਾਲੇ ਤੋਂ ਮੰਜ਼ੂਰੀ ਦਿਵਾਉਣ ਲਈ ਵੀ ਕਿਹਾ ਤਾਂ ਜੋ ਇਸ ਨੂੰ ਸੰਸਦ ਵਿਚ ਰੱਖਿਆ ਜਾ ਸਕੇ। ਨਵੀਂ ਜਾਬਤਾ ਦੇ ਤਹਿਤ ਬੋਰਡ ਮੈਚ ਫਿਕਸਿੰਗ ਅਤੇ ਸਪਾਟ ਫਿਕਸਿੰਗ ਨੂੰ ਅਪਰਾਧ ਦਾ ਦਰਜਾ ਦੇਵੇਗਾ ਅਤੇ ਇਸ ਦੇ ਲਈ ਸਖਤ ਸਜਾ ਦਾ ਵੀ ਪ੍ਰਬੰਧ ਹੋਵੇਗਾ ਜਿਸ ਵਿਚ ਜੇਲ੍ਹ ਸ਼ਾਮਲ ਹੈ। ਹੁਣ ਤਕ ਪੀ. ਸੀ. ਬੀ. ਕੌਮਾਂਤਰੀ ਕ੍ਰਿਕਟ ਪਰੀਸ਼ਦ ਦੀ ਹੀ ਭ੍ਰਿਸ਼ਟਾਚਾਰ ਰੋਕੂ ਜਾਬਤਾ ਦੀ ਪਾਲਣਾ ਕਰਦਾ ਸੀ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ