ਮੈਨਚੇਸਟਰ ਟੈਸਟ ’ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ

ਮਾਨਚੈਸਟਰ – ਸ਼੍ਰੀਲੰਕਾ ਤੇ ਇੰਗਲੈਂਡ ਵਿਚਕਾਰ ਮਾਨਚੈਸਟਰ ’ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ’ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਲਈ ਜੋ ਰੂਟ ਨੇ 62 ਦੌੜਾਂ ਬਣਾਈਆਂ। ਸ਼੍ਰੀਲੰਕਾ ਦੀ ਟੀਮ ਨੇ ਦੂਜੀ ਪਾਰੀ ’ਚ 326 ਦੌੜਾਂ ਬਣਾਈਆਂ ਸਨ। ਵਿਕਟਕੀਪਰ ਬੱਲੇਬਾਜ ਦਿਨੇਸ਼ ਚਾਂਦੀਮਲ ਨੇ 79 ਦੌੜਾਂ ਤੇ ਕਮਿੰਦੂ ਮੈਂਡਿਸ ਨੇ 113 ਦੌੜਾਂ ਬਣਾਈਆਂ। ਇੰਗਲੈਂਡ ਲਈ ਮੈਥਿਊ ਪੋਟਸ ਤੇ ਕ੍ਰਿਸ ਵੋਕਸ ਨੇ 3-3 ਵਿਕਟਾਂ ਲਈਆਂ।ਇੰਗਲੈਂਡ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ 70 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਪਰ ਤਜਰਬੇਕਾਰ ਬੱਲੇਬਾਜ ਜੋ ਰੂਟ ਟੀਮ ਨਾਲ ਰਹੇ। ਉਨ੍ਹਾਂ ਨੇ 128 ਗੇਂਦਾਂ ’ਤੇ 62 ਦੌੜਾਂ ਦੀ ਪਾਰੀ ਖੇਡੀ। ‘ਪਲੇਅਰ ਆਫ ਦਿ ਮੈਚ’ ਜੈਮੀ ਸਮਿਥ ਨੇ ਪਹਿਲੀ ਪਾਰੀ ’ਚ 111 ਅਤੇ ਦੂਜੀ ਪਾਰੀ ’ਚ 39 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਪਹਿਲੀ ਪਾਰੀ ’ਚ 358 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਟੀਮ ਵੱਲੋਂ ਵਿਕਟਕੀਪਰ ਜੈਮੀ ਸਮਿਥ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ ਸੀ। ਸ਼੍ਰੀਲੰਕਾ ਦੀ ਟੀਮ ਨੇ ਪਹਿਲੀ ਪਾਰੀ ’ਚ 236 ਦੌੜਾਂ ਬਣਾਈਆਂ ਸਨ। ਇੰਗਲੈਂਡ ਨੇ ਤੀਜੇ ਦਿਨ 259/6 ਦੇ ਸਕੋਰ ਨਾਲ ਆਪਣੀ ਪਾਰੀ ਜਾਰੀ ਰੱਖੀ। ਜੈਮੀ ਸਮਿਥ ਨੇ 72 ਦੌੜਾਂ ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਸਾਹਮਣੇ ਗੁਸ ਐਟਕਿੰਸਨ 20 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਟੀਮ ਦਾ ਸਕੋਰ 300 ਦੇ ਪਾਰ ਪਹੁੰਚ ਗਿਆ। ਸਮਿਥ ਨੇ ਸੈਂਕੜਾ ਜੜਿਆ ਪਰ ਉਹ ਵੀ 111 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਅਖੀਰ ’ਚ ਮੈਥਿਊ ਪੋਟਸ ਨੇ 17 ਦੌੜਾਂ, ਮਾਰਕ ਵੁੱਡ ਨੇ 22 ਦੌੜਾਂ ਤੇ ਸ਼ੋਏਬ ਬਸੀਰ ਨੇ 3 ਦੌੜਾਂ ਬਣਾ ਕੇ ਟੀਮ ਦਾ ਸਕੋਰ 358 ਦੌੜਾਂ ਤੱਕ ਪਹੁੰਚਾਇਆ। ਸ਼੍ਰੀਲੰਕਾ ਵੱਲੋਂ ਅਸਥਾ ਫਰਨਾਂਡੋ ਨੇ 4 ਤੇ ਪ੍ਰਭਾਤ ਜੈਸੂਰੀਆ ਨੇ 3 ਵਿਕਟਾਂ ਲਈਆਂ। ਵਿਸ਼ਵਾ ਫਰਨਾਂਡੋ ਨੇ 2 ਤੇ ਮਿਲਾਨ ਰਤਨਾਇਕ ਨੂੰ ਇੱਕ ਵਿਕਟ ਮਿਲੀ।

Related posts

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

ਮਾਨਸਾ ਦੇ ਖਾਲਸਾ ਕ੍ਰਿਕਟ ਗਰਾਊਂਡ ਦੀ ਆਪਣੀ ਵਿਲੱਖਣ ਪਹਿਚਾਣ – ਮੀਤ ਹੇਅਰ

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੂੰ ਹੁਣ ਸਿਰਫ਼ ਜ਼ਿੰਬਾਬਵੇ ਦੇ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਹੀ ਉਮੀਦਾਂ !