ਮੈਲਬੌਰਨ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਸਬੰਧ ਵਿੱਚ ਇੱਕ ਗ੍ਰਿਫਤਾਰ !

ਵਿਕਟੋਰੀਆ ਪੁਲਿਸ।

ਮੈਲਬੌਰਨ ਦੇ ਵੈਸਟ ਖੇਤਰ ਵਿੱਚ ਇੱਕ ਪੱਬ ਦੇ ਪਿੱਛੇ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਇੱਕ ਵਿਅਕਤੀ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਮੈਲਬੌਰਨ ਦੇ ਵੈਸਟਰਨ ਇਲਾਕੇ ਫੁੱਟਸਕਰੇਅ ਵਿੱਚ ਇਰਵਿਨ ਸਟਰੀਟ ਨੇੜੇ ਨਿਕੋਲਸਨ ਸਟਰੀਟ ‘ਤੇ ਕੋਰਟਹਾਊਸ ਹੋਟਲ ਦੇ ਪਿੱਛੇ ਐਤਵਾਰ ਸ਼ਾਮ 7.45 ਵਜੇ ਦੇ ਕਰੀਬ ਇੱਕ 25 ਸਾਲਾ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਮਿਲਿਆ। ਐਮਰਜੈਂਸੀ ਸੇਵਾਵਾਂ ਨੇ ਸਾਊਥ ਯਾਰਾ ਦੇ ਇਸ ਵਿਅਕਤੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਸੋਮਵਾਰ ਰਾਤ ਲਗਭਗ 8æ30 ਵਜੇ ਯਾਰਾਵਿਲ ਰੇਲਵੇ ਸਟੇਸ਼ਨ ‘ਤੇ ਇੱਕ 37 ਸਾਲਾ ਵਿਲੀਅਮਸਟਾਊਨ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਪੜਾਅ ‘ਤੇ ਦੋਵੇਂ ਧਿਰਾਂ ਇੱਕ ਦੂਜੇ ਨੂੰ ਜਾਣਦੀਆਂ ਸਨ। ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਇਸ 37 ਸਾਲਾ ਵਿਅਕਤੀ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਅਤੇ ਅੱਜ ਮੰਗਲਵਾਰ ਨੂੰ ਉਸਨੂੰ ਮੈਲਬੌਰਨ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Related posts

ਆਸਟ੍ਰੇਲੀਆ ਦੀ ਵਿਰਾਸਤੀ ਥਾਂ ‘ਤੇ ਟਾਇਰ ਸੁੱਟਣ ਵਾਲੇ ਨੂੰ ਹਜ਼ਾਰਾਂ ਡਾਲਰ ਜੁਰਮਾਨਾ

ਐਡੀਡਾਸ ਵੱਲੋਂ ਵੈਸਟਪੈਕ ਐਨਐਸ ਡਬਲਯੂ ਬਲੂਜ਼ ਫ਼ੈਨਜ਼ ਨੂੰ ਇਕੱਠੇ ਹੋਣ ਦਾ ਸੱਦਾ

ਮਹਿੰਗਾਈ ਦੇ ਦਬਾਅ ਨਾਲ ਚੈਰਿਟੀ ਸੰਸਥਾਵਾਂ ਅਤੇ ਕਮਿਊਨਿਟੀਆਂ ਪ੍ਰਭਾਵਿਤ !