ਮੱਧ ਪ੍ਰਦੇਸ਼ ’ਚ ਆਰ. ਐੱਸ. ਐੱਸ. ਦੇ ਦਫਤਰ ’ਤੇ ਪਥਰਾਅ

ਸਿਹੋਰ –  ਮੱਧ ਪ੍ਰਦੇਸ਼ ਦੇ ਸੀਹੋਰ ਸ਼ਹਿਰ ’ਚ ਅੱਧੀ ਰਾਤ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਦਫ਼ਤਰ ’ਤੇ ਕਥਿਤ ਤੌਰ ’ਤੇ ਪਥਰਾਅ ਕੀਤਾ ਗਿਆ। ਹਾਲਾਂਕਿ ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ। ਥਾਣਾ ਕੋਤਵਾਲੀ ਦੇ ਇੰਚਾਰਜ ਵਿਕਾਸ ਖਿਚੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਰ. ਐੱਸ. ਐੱਸ. ਦਫ਼ਤਰ ਇਸ ਥਾਣੇ ਦੇ ਅਧਿਕਾਰ ਖੇਤਰ ਵਿਚ ਆਉਾਂਦਾਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਸ਼ੁੱਕਰਵਾਰ ਅੱਧੀ ਰਾਤ ਦੇ ਕਰੀਬ ਆਰ. ਐੱਸ. ਐੱਸ. ਦਫ਼ਤਰ ’ਤੇ ਕਥਿਤ ਪਥਰਾਅ ਦੀ ਸੂਚਨਾ ਮਿਲੀ। ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਜ਼ਿਲਾ ਪ੍ਰਧਾਨ ਜਗਦੀਸ਼ ਕੁਸ਼ਵਾਹਾ ਨੇ ਕਿਹਾ ਕਿ ਕੁਝ ਲੋਕਾਂ ਨੇ ਆਰ. ਐੱਸ. ਐੱਸ. ਦਫ਼ਤਰ ਦੀ ਬਿਜਲੀ ਬੰਦ ਕਰ ਦਿੱਤੀ ਅਤੇ ਫਿਰ ਪਥਰਾਅ ਕੀਤਾ।

Related posts

ਪੱਛਮੀ ਬੰਗਾਲ ‘ਚ 152 ਸੀਟਾਂ ਅਤੇ ਤਾਮਿਲਨਾਡੂ ‘ਚ 234 ਸੀਟਾਂ ‘ਤੇ ਵੋਟਿੰਗ ਜਾਰੀ

ਭਾਰਤ ‘ਚ ਅਰਬਪਤੀਆਂ ਦੀ ਗਿਣਤੀ ਅਮਰੀਕਾ ਤੇ ਚੀਨ ਤੋਂ ਬਾਅਦ ਸਭ ਤੋਂ ਵੱਧ

ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ – ਯੋਗੀ ਆਦਿੱਤਿਆਨਾਥ