ਯਾਰੀਆਂ ਦੀ ਗੱਲ ਕਰਦੀ ਫ਼ਿਲਮ ‘ਹੇਟਰਜ਼’

ਲੇਖਕ: ਸੁਰਜੀਤ ਜੱਸਲ

ਲਾਵਾਂ ਫੇਰੇ, ਮਿੰਦੋ ਤਹਿਸੀਲਦਾਰਨੀ, ਕੁੜੀਆਂ ਜਵਾਨ-ਬਾਪੂ ਪੇ੍ਰਸ਼ਾਨ ਵਰਗੀਆਂ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮਾਂ ਦੇ ਨਿਰਮਾਤਾ ਰੰਜੀਵ ਸਿੰਗਲਾ ਇੰਨ੍ਹੀਂ ਦਿਨੀਂ ਆਪਣੀ ਇਕ ਨਵੀਂ ਫ਼ਿਲਮ ਹੇਟਰਜ਼  ਲੈ ਕੇ ਆ ਰਹੇ ਹਨ। ਜਿਸਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਰੰਜੀਵ ਸਿੰਗਲਾ ਪ੍ਰੋਡਕਸ਼ਨ ਦੀਆਂ ਹੁਣ ਤੱਕ ਆਈਆਂ ਫ਼ਿਲਮਾਂ ਤੋਂ ਬਿਲਕੁਲ ਵੱਖਰੇ ਵਿਸ਼ੇ ਅਤੇ ਟੇਸਟ ਦੀ ਇਸ ਫ਼ਿਲਮ ਦੇ ਕਹਾਣੀ ਲੇਖਕ ਤੇ  ਨਿਰਦੇਸ਼ਕ ਮਨਪ੍ਰੀਤ ਬਰਾੜ ਹਨ ਤੇ ਨਿਰਮਾਤਾ ਰੰਜੀਵ ਸਿੰਗਲਾ ਜਿੰਨ੍ਹਾ ਨੇ ਫ਼ਿਲਮ ਬਾਰੇ ਦੱਸਿਆ ਕਿ ਇਹ ਅੱਜ ਦੇ ਨੌਜਵਾਨਾਂ ਦੀ ਕਹਾਣੀ ਹੈ। ਇੱਕ ਸਮਾਂ ਹੁੰਦਾ ਸੀ ਜਦ ਲੋਕ  ਯਾਰੀ ਦੋਸਤੀ ਦੀਆਂ ਮਿਸਾਲਾਂ ਦਿੰਦੇ ਸੀ। ਪਹਿਲਾਂ ‘ਪੱਗ-ਵੱਟ ਯਾਰ’ ਹੁੰਦੇ ਸੀ ਪਰ ਅੱਜ ਉਹ ਸਮੇਂ ਨਹੀਂ ਰਹੇ ਤੇ ਨਾ ਹੀ ਉਹ ਯਾਰੀਆਂ ਰਹੀਆਂ ਹਨ। ਇਹ ਫ਼ਿਲਮ ਅੱਜ ਦੀਆਂ ਝੂਠੀਆਂ ਤੇ ਮਤਲਬ ਦੀਆਂ ਯਾਰੀਆਂ ਦੋਸਤੀਆਂ ਦੀ ਗੱਲ ਕਰਦੀ ਹੈ। ਪਿਆਰ ਮੁਹੱਬਤ ਵਿੱਚ ਧੋਖੇ ਅਤੇੇ ਬਦਲੇ ਦੀ ਭਾਵਨਾ ਨਾਲ ਪੈਦਾ ਹੋਈ ਨਫ਼ਰਤ ਦੀ ਅੱਗ ਪੇਸ਼ ਕਰਦੀ ਇਸ ਕਹਾਣੀ ਵਿੱਚ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਸਮਾਜ ਅਤੇ ਸਾਡੀ ਜ਼ਿੰਦਗੀ ਦਾ ਹਿੱਸਾ ਜਾਪਦੀਆਂ ਹਨ। ਇਹ ਫ਼ਿਲਮ ਝੂਠੀਆਂ ਦੋਸਤੀਆਂ ਦੇ ਪਰਦੇਫਾਸ ਕਰਦੀ ਹੋਈ ਨੌਜਵਾਨਾਂ ਨੂੰ ਚੰਗਾ ਸੁਨੇਹਾ ਦੇਵੇਗੀ।

 ਇਸ ਫ਼ਿਲਮ ਵਿਚ ਪੁਖਰਾਜ ਭੱਲਾ, ਪ੍ਰਭ ਗਰੇਵਾਲ, ਲੱਕੀ ਧਾਲੀਵਾਲ, ਅੰਮ੍ਰਿਤ ਅੰਬੇ, ਮਲਕੀਤ ਰੌਣੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਜਗਦੀਪ ਰੰਧਾਵਾ, ਕਰਮ ਕੌਰ, ਹਰਸਿਮਰਨ ਅੱਤਲੀ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਮਨਪ੍ਰੀਤ ਬਰਾੜ ਨੇ ਲਿਖੀ ਹੈ। ਸਕਰੀਨ ਪਲੇਅ ਪੰਕਜ ਵਰਮਾ ਨੇ ਲਿਖਿਆ ਹੈ ਤੇ ਡਾਇਲਾਗ ਭਿੰਦੀ ਤੋਲਾਵਾਲ ਨੇ ਲਿਖੇ ਹਨ। ਇਸ ਫਿਲਮ ਵਿੱਚ ਸਿਰਫ਼ ਇੱਕ ਹੀ ਗੀਤ ਹੈ ਜੋ ਫ਼ਿਲਮ ਦੇ ਅਖੀਰ ਵਿੱਚ ਹੈ ਇਸ ਗੀਤ ਨੂੰ ਹਾਰਬੀ ਸੰਧੂ ਨੇ ਗਾਇਆ ਹੈ ਤੇ ਜੱਗੀ ਸਿੰਘ ਨੇ ਲਿਖਿਆ ਤੇ ਸੰਗੀਤਬਧ ਕੀਤਾ ਹੈ। ਇਹ ਫ਼ਿਲਮ ਪੰਜਾਬ ਸਮੇਤ ਦੇਸ਼-ਵਿਦੇਸ਼ਾਂ ’ਚ ਰਿਲੀਜ਼ ਕੀਤੀ ਜਾ ਰਹੀ ਹੈ। ਮਨਪ੍ਰੀਤ ਬਰਾੜ ਪੰਜਾਬੀ ਸਿਨਮੇ ਨਾਲ ਜੁੜਿਆ ਇੱਕ ਚਰਚਿਤ ਨਾਂ ਹੈ। ਨਿਰਦੇਸ਼ਨ ਦੇ ਖੇਤਰ ਵਿੱਚ ਉਸਦਾ ਪੁਰਾਣਾ ਤਜੱਰਬਾ ਹੈ। ਉਸਨੇ ਗੁਰਦਾਸ ਮਾਨ, ਸ਼ਿਤਿਜ਼ ਚੌਧਰੀ, ਸਵ ਗੁਰਚਰਨ ਵਿਰਕ ਸਮੇਤ ਅਨੇਕਾਂ ਨਾਮਵਰ ਨਿਰਦੇਸ਼ਕਾਂ ਨਾਲ ਕੰਮ ਕੀਤਾ। ਰੰਜੀਵ ਸਿੰਗਲਾ ਨੇ ਕਿਹਾ ਕਿ ਪਹਿਲੀਆਂ ਫਿਲਮਾਂ ਵਾਂਗ ਦਰਸ਼ਕ ‘ਹੇਟਰਜ਼’ ਨੂੰ ਵੀ ਜਰੂਰ ਪਸੰਦ ਕਰਨਗੇ।

Related posts

$100 Million Boost for Bushfire Recovery Across Victoria

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ