ਯੂਕਰੇਨ ਨੂੰ ਬਰਤਾਨੀਆ ਦੇਵੇਗਾ ਐਂਟੀ ਏਅਰਕ੍ਰਾਫਟ ਸਿਸਟਮ, ਨਾਲ ਹੀ ਹੋਰ ਫ਼ੌਜੀ ਮਦਦ ਮੁਹੱਈਆ ਕਰਵਾਏ ਜਾਣ ਦਾ ਐਲਾਨ

ਲੰਡਨ – ਬਰਤਾਨੀਆ ਨੇ ਯੂਕਰੇਨ ਨੂੰ ਐਂਟੀ ਏਅਰਕ੍ਰਾਫਟ ਸਿਸਟਮ ਦੇਣ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਯੂਕਰੇਨ ਲਈ ਐਂਟੀ ਏਅਰਕ੍ਰਾਫਟ ਸਿਸਟਮ ਸਟਾਰਸਟ੍ਰੈਕ ਦੇ ਨਾਲ ਹੀ ਹੋਰ ਫ਼ੌਜੀ ਮਦਦ ਮੁਹੱਈਆ ਕਰਾਈ ਜਾਵੇਗੀ। ਬਰਤਾਨੀਆ ਨੇ ਨਾਟੋ ਰੱਖਿਆ ਮੁਖੀਆਂ ਨਾਲ ਬੈਠਕ ਦੇ ਬਾਅਦ ਇਹ ਐਲਾਨ ਕੀਤਾ।

ਰੱਖਿਆ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਨਾਟੋ ਦੀ ਬੈਠਕ ਦੌਰਾਨ ਬਰਤਾਨਵੀ ਰੱਖਿਆ ਮੰਤਰੀ ਨੇ ਯੂਕਰੇਨ ਨੂੰ ਖ਼ਤਰਨਾਕ ਤੇ ਗ਼ੈਰ ਖਤਰਨਾਕ ਸਮੇਤ ਫ਼ੌਜੀ ਸਪਲਾਈ ਮੁਹੱਈਆ ਕਰਾਏ ਜਾਣ ‘ਤੇ ਸਹਿਮਤੀ ਪ੍ਰਗਟਾਈ।

ਸਮਾਚਾਰ ਏਜੰਸੀ ਆਈਏਐੱਨਐੱਸ ਮੁਤਾਬਕ, ਅਮਰੀਕਾ ਨੇ ਯੂੁਕਰੇਨ ਲਈ ਹੋਰ ਮਦਦ ਦਾ ਐਲਾਨ ਕੀਤਾ। ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਯੂਕਰੇਨ ਨੂੰ 80 ਕਰੋੜ ਡਾਲਰ (ਕਰੀਬ ਛੇ ਹਜ਼ਾਰ ਕਰੋੜ ਰੁਪਏ) ਦੀ ਸੁਰੱਖਿਆ ਮਦਦ ਦਿੱਤੀ ਜਾਵੇਗੀ। ਅਮਰੀਕੀ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਨੇ ਇਕ ਬਿਆਨ ‘ਚ ਇਸਦਾ ਐਲਾਨ ਕੀਤਾ।

ਸਮਾਚਾਰ ਏਜੰਸੀ ਰਾਇਟਰ ਮੁਤਾਬਕ, ਰੂਸ ਨੇ ਅਮਰੀਕਾ ਨੂੰ ਵੀਰਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੂਰੀ ਸਮਰੱਥਾ ਨਾਲ ਜਵਾਬ ਦਿੱਤਾ ਜਾਵੇਗਾ। ਸਾਰਿਆਂ ਨੂੰ ਉਨ੍ਹਾਂ ਦੀ ਥਾਂ ਪਹੁੰਚਾ ਦਿੱਤਾ ਜਾਵੇਗਾ। ਰੂਸੀ ਸੁਰੱਖਿਆ ਪ੍ਰਰੀਸ਼ਦ ਦੇ ਡਿਪਟੀ ਸਕੱਤਰ ਦਮਿਤਰੀ ਮੇਦਵੇਦੇਵ ਨੇ ਦੋਸ਼ ਲਗਾਇਆ ਕਿ ਰੂਸ ਨੂੰ ਝੁਕਾਉਣ ਲਈ ਪੱਛਮ ਨੇ ਸਾਜ਼ਿਸ਼ ਰਚੀ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?