ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਰੈਪਰ ਅਤੇ ਗੀਤਕਾਰ ਬਾਦਸ਼ਾਹ ਨੇ ਉੱਤਰ ਪ੍ਰਦੇਸ਼ ਦੇ ਮੁੱਖ-ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਵੇਲੇ।

ਉੱਤਰ ਪ੍ਰਦੇਸ਼ ਦੇ ਗੋਰਖਪੁਰ ਫੈਸਟੀਵਲ ਦੇ ਵਿੱਚ ਆਪਣੇ ਲਾਈਵ ਕਨਸਰਟ ਤੋਂ ਬਾਅਦ ਰੈਪਰ ਅਤੇ ਗੀਤਕਾਰ ਬਾਦਸ਼ਾਹ ਨੇ ਉੱਤਰ ਪ੍ਰਦੇਸ਼ ਦੇ ਮੁੱਖ-ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬਹੁਤ ਹੀ ਸ਼ਾਂਤ ਅਤੇ ਸਹਿਜ ਸੁਭਾਅ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਯੋਗੀ ਆਦਿੱਤਿਆਨਾਥ ਸਪੱਸ਼ਟ ਤੌਰ ‘ਤੇ ਮਨੁੱਖਾਂ ਲਈ ਹਮਦਰਦੀ, ਜਾਨਵਰਾਂ ਲਈ ਡੂੰਘਾ ਪਿਆਰ ਅਤੇ ਜੀਵਨ ਭਰ ਦਾ ਉਦੇਸ਼ ਪ੍ਰਦਰਸ਼ਿਤ ਕਰਦੇ ਹਨ। ਉਹ ਦੇਸ਼ ਦੀ ਸੇਵਾ, ਧਰਮ ਦੀ ਰੱਖਿਆ ਅਤੇ ਲੋਕਾਂ ਪ੍ਰਤੀ ਪੂਰਾ ਤਰ੍ਹਾਂ ਸਮਰਪਿਤ ਹਨ।

ਬਾਦਸ਼ਾਹ ਨੇ ਉੱਤਰ ਪ੍ਰਦੇਸ਼ ਦੇ ਮੁੱਖ-ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਮੁਲਾਕਾਤ ਨੂੰ ਬਹੁਤ ਖਾਸ ਦੱਸਿਆ ਹੈ। ਉਸਨੇ ਯੋਗੀ ਆਦਿੱਤਿਆਨਾਥ ਦੇ ਨਾਲ ਮੁਲਾਕਾਤ ਦੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਹੈ ਕਿ, “ਮੁੱਖ-ਮੰਤਰੀ ਯੋਗੀ ਨਾਲ ਮੁਲਾਕਾਤ ਨੇ ਉਨ੍ਹਾਂ ਨੂੰ ਇੱਕ ਅਜੀਬ, ਡੂੰਘੀ ਸ਼ਾਂਤੀ ਦੀ ਭਾਵਨਾ ਦਿੱਤੀ। ਯੋਗੀ ਆਦਿੱਤਿਆਨਾਥ ਜੀ ਨੂੰ ਮਿਲਣ ਤੋਂ ਬਾਅਦ ਮੈਨੂੰ ਅੱਜ ਸ਼ਾਂਤੀ ਦੀ ਭਾਵਨਾ ਮਹਿਸੂਸ ਹੋਈ। ਉਨ੍ਹਾਂ ਦੇ ਚਿਹਰੇ ‘ਤੇ ਇੱਕ ਵਿਲੱਖਣ ਚਮਕ ਹੈ, ਇੱਕ ਚਮਕ ਜੋ ਸ਼ਬਦਾਂ ਤੋਂ ਨਹੀਂ, ਸਗੋਂ ਅੰਦਰੂਨੀ ਸਥਿਰਤਾ ਤੋਂ ਆਉਂਦੀ ਹੈ। ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ। ਜੋ ਲੋਕ ਉਸਨੂੰ ਦੂਰੋਂ ਦੇਖਦੇ ਹਨ ਉਹ ਬਹੁਤ ਕੁੱਝ ਨਹੀਂ ਸਮਝਦੇ। ਪਰ ਜਦੋਂ ਤੁਸੀਂ ਉਸਨੂੰ ਨੇੜਿਓਂ ਮਿਲਦੇ ਹੋ, ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਉਸਦੀ ਸਭ ਤੋਂ ਵੱਡੀ ਤਾਕਤ ਸ਼ਕਤੀ ਨਹੀਂ ਸਗੋਂ ਉਸਦੀ ਹਮਦਰਦੀ ਹੈ।

ਵਰਨਣਯੋਗ ਹੈ ਕਿ ਉੱਤਰ ਪ੍ਰਦੇਸ਼ ਦਾ ਗੋਰਖਪੁਰ ਫੈਸਟੀਵਲ ਸ਼ਹਿਰ ਦਾ ਸਭ ਤੋਂ ਵੱਡਾ ਸਾਲਾਨਾ ਸੱਭਿਆਚਾਰਕ ਫੈਸਟੀਵਲ ਹੈ ਜੋ ਸ਼ਹਿਰ ਦੀ ਵਿਰਾਸਤ, ਆਧੁਨਿਕਤਾ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦਾ ਹੈ। ਇਹ ਫੈਸਟੀਵਲ 11 ਜਨਵਰੀ ਤੋਂ 17 ਜਨਵਰੀ 2026 ਤੱਕ ਚੰਪਾ ਦੇਵੀ ਪਾਰਕ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਬਾਦਸ਼ਾਹ ਤੋਂ ਇਲਾਵਾ, ਵਰੁਣ ਜੈਨ, ਭੋਜਪੁਰੀ ਸਟਾਰ ਪਵਨ ਸਿੰਘ, ਮੈਥਿਲੀ ਠਾਕੁਰ ਅਤੇ ਹੋਰ ਬਹੁਤ ਸਾਰੇ ਕਲਾਕਾਰ ਵੀ ਗੋਰਖਪੁਰ ਫੈਸਟੀਵਲ ਵਿੱਚ ਮੁੱਖ ਭੂਮਿਕਾ ਨਿਭਾਅ ਰਹੇ ਸਨ। ਫੈਸਟੀਵਲ ਦਾ ਉਦਘਾਟਨ ਸੈਰ-ਸਪਾਟਾ ਮੰਤਰੀ ਜੈਵੀਰ ਸਿੰਘ ਨੇ ਕੀਤਾ ਸੀ।

Related posts

ਏਅਰਲਾਈਨਾਂ ਲਈ 10,000 ਕਰੋੜ ਰੁਪਏ ਦੇ ਤੇਲ ਰਾਹਤ ਫੰਡ ਨੂੰ ਮਨਜ਼ੂਰੀ

ਰਾਜਸਥਾਨ ‘ਚ ਪਾਕਿਸਤਾਨੀ ਸਿਮ ਕਾਰਡਾਂ ‘ਤੇ ਪਾਬੰਦੀ ਕਿਉਂ ਲਾਈ ਗਈ?

ਕਾਕਰੋਚ ਜਨਤਾ ਪਾਰਟੀ ਨੇ ਆਪਣੇ ਤਿੰਨ ਬੁਲਾਰੇ ਨਿਯੁਕਤ ਕੀਤੇ