ਯੂ.ਏ.ਈ- ਚ ਮੀਂਹ ਨੇ ਤੋੜਿਆ 27 ਸਾਲ ਦਾ ਰਿਕਾਰਡ, ਰੈੱਡ ਅਲਰਟ ਜਾਰੀ

ਯੂ.ਏ.ਈ – ਕਤਰ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਮੋਹਲੇਧਾਰ ਮੀਂਹ ਪਿਆ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਹੋਟਲਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ। ਮੀਂਹ ਨੇ ਯੂ.ਏ.ਈ. ਦੇ ਪੂਰਬੀ ਹਿੱਸਿਆਂ ਵਿੱਚ ਹੜ• ਵਰਗੀ ਸਥਿਤੀ ਪੈਦਾ ਕਰ ਦਿੱਤੀ, ਜਿਸ ਨਾਲ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਵਾਹਨ ਵਹਿ ਗਏ। ਖਲੀਜ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਮੌਸਮ ਵਿੱਚ ਇਸ ਅਚਾਨਕ ਤਬਦੀਲੀ ਦੇ ਕਾਰਨ, ਯੂ.ਏ.ਈ. ਦੇ ਮੌਸਮ ਵਿਭਾਗ ਨੇ ‘ਖਤਰਨਾਕ ਮੌਸਮ ਦੀਆਂ ਘਟਨਾਵਾਂ’ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ‘ਚ ਪੂਰੇ ਦਿਨ ਦੇ ਮੀਂਹ ਤੋਂ ਬਾਅਦ ਹਾਈਵੇ ‘ਤੇ ਵਾਹਨ ਪਾਣੀ ‘ਚ ਤੈਰਦੇ ਨਜ਼ਰ ਆ ਰਹੇ ਹਨ। ਇਕ ਵੀਡੀਓ ਵਿਚ ਬਚਾਅ ਕਰਮਚਾਰੀਆਂ ਨੂੰ ਹੜ• ਪ੍ਰਭਾਵਿਤ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਯੂ.ਏ.ਈ. ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਵਿੱਚ ਮੀਂਹ ਨੇ 27 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਕਤਰ ਦੀ ਸਥਿਤੀ ਯੂ.ਏ.ਈ. ਵਰਗੀ ਹੈ। ਮੀਂਹ ਤੋਂ ਬਾਅਦ ਰਾਜਧਾਨੀ ਦੋਹਾ ਵਿੱਚ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹਤ ਕਰਮਚਾਰੀ ਹੜ• ‘ਚ ਫਸੇ ਲੋਕਾਂ ਨੂੰ ਹਰ ਤਰ•ਾਂ ਦੀ ਮਦਦ ਪਹੁੰਚਾਉਣ ਲਈ 24 ਘੰਟੇ ਕੰਮ ਕਰ ਰਹੇ ਹਨ।

Related posts

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

ਈਰਾਨ ਵਿਰੁੱਧ ਫੌਜੀ ਕਾਰਵਾਈ ਰੋਕਣ ਲਈ ਅਮਰੀਕਨ ਕਾਂਗਰਸ ਵਲੋਂ ਮਤਾ ਪਾਸ