ਰਾਘਵ ਚੱਡਾ ਨੇ ਨਵਜੋਤ ਸਿੱਧੂ ’ਤੇ ਟਵੀਟ ਕਰ ਕੇ ਵਿੰਨਿ੍ਹਆ ਨਿਸ਼ਾਨਾ ਕਿਹਾ, ‘ਪੰਜਾਬ ਸਿਆਸਤ ਦੀ ਰਾਖੀ ਸਾਵੰਤ’

ਨਵੀਂ ਦਿੱਲੀ – ਪੰਜਾਬ ’ਚ ‘ਆਮ ਆਦਮੀ ਪਾਰਟੀ’  ਦੇ ਇੰਚਾਰਜ ਰਾਘਵ ਚੱਡਾ   ਨੇ ਅੱਜ ਪੰਜਾਬ ਕਾਂਗਰਸ   ਦੇ ਮੁਖੀ ਨਵਜੋਤ ਸਿੰਘ ਸਿੱਧੂ  ’ਤੇ ਨਿਸ਼ਾਨਾ ਵਿਨਿ੍ਹਆ ਹੈ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਕਿਹਾ ਹੈ। ਰਾਘਵ ਦਾ ਇਹ ਬਿਆਨ ਨਵਜੋਤ ਸਿੰਘ ਸਿੱਧੂ ਦੇ ਉਸ਼ ਬਿਆਨ ਤੋਂ ਬਾਅਦ ਆਇਆ ਹੈ ਜਿਸ ’ਚ ਇਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿੰਦਾ (ਆਲੋਚਨਾ) ਕੀਤੀ ਸੀ।ਰਾਘਵ ਚੱਡਾ ਨੇ ਟਵੀਟ ਕੀਤਾ, ‘ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ – ਨਵਜੋਤ ਸਿੰਘ ਸਿੱਧੂ – ਨੂੰ ਕੈਪਟਨ (ਮੁੱਖ ਮੰਤਰੀ ਅਮਰਿੰਦਰ ਸਿੰਘ) ਖ਼ਿਲਾਫ਼ ਲਗਾਤਾਰ ਹਮਲਾਵਰ ਰਹਿਣ ਦੇ ਲਈ ਕਾਂਗਰਸ ਨੂੰ ਹਾਈਕਮਾਨ ਨੇ ਝਿੜਕਿਆ ਹੈ… ਇਸ ਲਈ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਬਦਲਾਅ ਲਈ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ ਹੈ।ਉਨ੍ਹਾਂ ਨੇ ਕਿਹਾ, ‘ਕੱਲ੍ਹ ਤਕ ਦਾ ਇੰਤਜ਼ਾਰ ਕਰੋ, ਕਿਉਂਕਿ ਉਹ ਕੈਪਟਨ ਦੇ ਖ਼ਿਲਾਫ਼ ਸਖ਼ਤੀ ਨਾਲ ਫਿਰ ਤੋਂ ਸ਼ੁਰੂ ਹੋ ਜਾਣਗੇ।’ਦੱਸਣਯੋਗ ਹੈ ਕਿ ਕੁਝ ਘੰਟੇ ਪਹਿਲਾਂ ਸਿੱਧੂ ਨੇ ਇਕ ਵੀਡੀਓ ਟਵੀਟ ਕੀਤਾ ਸੀ ਜਿਸ ’ਚ ਉਨ੍ਹਾਂ ਨੇ ਖੇਤੀ ਕਾਨੂੰਨਾਂ ’ਤੇ ਆਪਣੇ ਪੱਖ ਨੂੰ ਲੈ ਕੇ ਕੇਜਰੀਵਾਲ ਤੇ ‘ਆਮ ਆਦਮੀ ਪਾਰਟੀ’ ’ਤੇ ਨਿਸ਼ਾਨਾ ਵਿਨਿ੍ਹਆ ਸੀ।

Related posts

ਵਿਸਾਖੀ ਦੇ ਖੁਸ਼ੀ ਭਰੇ ਮੌਕੇ ‘ਤੇ ਨਿੱਘੀਆਂ ਵਧਾਈਆਂ !

ਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ